ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਪੁਲੀਸ ’ਤੇ ਗੋਲੀ ਚਲਾਉਣ ਵਾਲੇ ਦਾ ਨਿਕਲਿਆ ਅਤਿਵਾਦੀ ਪਿਛੋਕੜ

07:58 AM Jun 25, 2024 IST

ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਹੈਬੋਵਾਲ ਦੇ ਰਾਮ ਇਨਕਲੇਵ ਇਲਾਕੇ ਵਿੱਚ 22 ਜੂੂਨ ਨੂੰ ਪੁਲੀਸ ’ਤੇ ਗੋਲੀਆਂ ਚਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਅੰਮ੍ਰਿਤਸਰ ’ਚ ਪੰਜਾਬ ਪੁਲੀਸ ਦੇ ਮੁਲਾਜ਼ਮ ਦੀ ਗੱਡੀ ਹੇਠਾਂ ਬੰਬ ਲਾਉਣ ਵਾਲੇ ਅਮਰਿੰਦਰ ਸਿੰਘ ਉਰਫ਼ ਭਾਊ ਦਾ ਭਰਾ ਸਤਿੰਦਰ ਸਿੰਘ ਉਰਫ਼ ਹੈਪੀ ਹੈ। ਉਸ ਨੇ ਪਹਿਲੀ ਗੋਲੀ ਚਲਾਈ ਸੀ ਮਗਰੋਂ ਉਸ ਦੇ ਸਾਥੀ ਨੇ ਗੋਲੀਆਂ ਚਲਾਈਆਂ। ਮੁਲਜ਼ਮਾਂ ਤੋਂ ਹਥਿਆਰ ਤੇ ਮੈਗਜ਼ੀਨ ਦੇ ਨਾਲ-ਨਾਲ ਕਾਰਤੂਸ ਵੀ ਬਰਾਮਦ ਹੋਏ ਸਨ। ਲੁਧਿਆਣਾ ਪੁਲੀਸ ਨੇ ਮੁਲਜ਼ਮਾਂ ਕੋਲ ਇਹ ਹਥਿਆਰ ਕਿੱਥੋਂ ਆਏ, ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮ ਭਾਊ ਦੀ ਇਸ ਮਾਮਲੇ ਸਬੰਧੀ ਵੀ ਜਾਂਚ ਕਰ ਰਹੀ ਹੈ। ਸ਼ੱਕ ਹੈ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੈਪੀ ਤੇ ਉਸ ਦੇ ਸਾਥੀ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਸਤਿੰਦਰ ਸਿੰਘ ਉਰਫ਼ ਹੈਪੀ ਤੇ ਉਸ ਦੇ ਸਾਥੀ ਨੂੰ ਹਾਲੇ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਠੀਕ ਹੋਣ ਮਗਰੋਂ ਕਮਿਸ਼ਨਰੇਟ ਪੁਲੀਸ ਦੇ ਸੀਨੀਅਰ ਅਧਿਕਾਰੀ ਮੁਲਜ਼ਮਾਂ ਤੋਂ ਪੁੱਛਗਿਛ ਕਰਨਗੇ। ਪਤਾ ਲੱਗਿਆ ਹੈ ਕਿ 4 ਪਿਸਟਲ ਤੇ ਮੈਗਜ਼ੀਨ ਮੱਧ ਪ੍ਰਦੇਸ਼ ਦੇ ਬਣੇ ਹਨ। ਲੁਧਿਆਣਾ ਇਨ੍ਹਾਂ ਨੂੰ ਕਿਸ ਨੇ ਡਿਲੀਵਰ ਕੀਤਾ ਤੇ ਕਿਸ ਵਾਰਦਾਤ ’ਚ ਵਰਤੋਂ ਹੋਣੇ ਸਨ, ਇਸ ’ਤੇ ਪੁਲੀਸ ਦੀ ਜਾਂਚ ਅਟਕੀ ਹੋਈ ਹੈ।

Advertisement

Advertisement