For the best experience, open
https://m.punjabitribuneonline.com
on your mobile browser.
Advertisement

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਐੱਮਆਈ-17 ਹੈਲੀਕਾਪਟਰ ਨਾਲ ਪਾਣੀ ਦਾ ਛਿੜਕਾਅ

12:10 PM Apr 27, 2024 IST
ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ  ਐੱਮਆਈ 17 ਹੈਲੀਕਾਪਟਰ ਨਾਲ ਪਾਣੀ ਦਾ ਛਿੜਕਾਅ
ਨੈਨੀਤਾਲ ਦੀ ਭੀਮਤਾਲ ’ਚੋਂ ਪਾਣੀ ਭਰਦਾ ਹੋਇਆ ਹੈਲੀਕਾਪਟਰ।
Advertisement

ਨੈਨੀਤਾਲ (ਉੱਤਰਾਖੰਡ), 27 ਅਪਰੈਲ
ਨੈਨੀਤਾਲ ਦੇ ਆਲੇ ਦੁਆਲੇ ਦੇ ਪਹਾੜਾਂ ਵਿੱਚ 36 ਘੰਟਿਆਂ ਤੋਂ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ। ਭਾਰਤੀ ਹਵਾਈ ਸੈਨਾ ਨੇ ਐੱਮਆਈ-17 ਹੈਲੀਕਾਪਟਰ ਖੇਤਰ ਵਿੱਚ ਤਾਇਨਾਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੈਨੀਤਾਲ ਵਿੱਚ ਨੇੜਲੇ ਭੀਮਤਾਲ ਝੀਲ ਤੋਂ ਪਾਣੀ ਚੁੱਕ ਰਹੇ ਹਨ ਅਤੇ ਇਸ ਨੂੰ ਅੱਗ ਵਾਲੇ ਖੇਤਰ ਵਿੱਚ ਛਿੜਕ ਕਰ ਰਹੇ ਹਨ ਤਾਂ ਜੋ ਜੰਗਲ ਦੀ ਭਿਆਨਕ ਅੱਗ ਨੂੰ ਕਾਬੂ ਕੀਤਾ ਜਾ ਸਕੇ। ਨੈਨੀਤਾਲ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਰਾਹੁਲ ਆਨੰਦ ਨੇ ਹਵਾਈ ਨਿਰੀਖਣ ਤੋਂ ਬਾਅਦ ਦੱਸਿਆ ਕਿ ਐਮਆਈ-17 ਹੈਲੀਕਾਪਟਰ ਜੰਗਲ ਦੀ ਭਿਆਨਕ ਅੱਗ ’ਤੇ ਪਾਣੀ ਸੁੱਟ ਰਹੇ ਹਨ। ਅੱਗ ਨੇ ਜੰਗਲ ਦੇ ਕਈ ਹੈਕਟੇਅਰ ਖੇਤਰ ਨੂੰ ਸਾੜ ਦਿੱਤਾ ਹੈ।

Advertisement

Advertisement
Author Image

Advertisement
Advertisement
×