ਤਿਲੰਗਾਨਾ ਦੇ ਪਣ-ਬਿਜਲੀ ਪਲਾਂਟ ਵਿੱਚ ਭਿਆਨਕ ਅੱਗ; 9 ਮੌਤਾਂ
12:21 PM Aug 21, 2020 IST
Advertisement
ਹੈਦਰਾਬਾਦ, 21 ਅਗਸਤ
Advertisement
ਤਿਲੰਗਾਨਾ-ਆਂਧਰਾ ਪ੍ਰਦੇਸ਼ ਸਰਹੱਦ ’ਤੇ ਸ੍ਰੀਸੈਲਮ ਪਣ-ਬਿਜਲੀ ਪਲਾਂਟ ’ਚ ਵੀਰਵਾਰ ਦੀ ਰਾਤ ਨੂੰ ਧਮਾਕੇ ਬਾਅਦ ਅੱਗ ਲੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਅੰਦਰ 9 ਕਰਮਚਾਰੀਆਂ ਦੇ ਫਸੇ ਹੋਣ ਦੀ ਰਿਪੋਰਟ ਸੀ। ਅਧਿਕਾਰੀਆਂ ਨੇ ਅੱਜ ਕਿਹਾ ਕਿ ਸੰਘਣਾ ਧੂੰਆਂ ਛਾਇਆ ਹੋਇਆ ਸੀ ਜਿਸ ਕਾਰਨ ਬਚਾਅ ਕਰਮੀ ਅੰਦਰ ਨਹੀਂ ਜਾ ਸਕੇ। ਨਾਗਰਕੁਰਨੂਲ ਜ਼ਿਲ੍ਹਾ ਜ਼ਿਲ੍ਹਾ ਮੈਜਿਸਟਰੇਟ ਐੱਲ. ਸ਼ਰਮਨ ਨੇ ਕਿਹਾ ਕਿ ਅੱਗ ਬੁਝਾਉਣ ਵਾਲੀਆਂ ਕਈ ਗੱਡੀਆਂ ਅੱਗ ਬੁਝਾਉਣ ’ਤੇ ਲਗਾਈਆਂ।
Advertisement
Advertisement