ਟੈਨਿਸ: ਸਵਿਆਤੇਕ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ’ਚ ਪੁੱਜੀ
06:39 AM Jan 23, 2025 IST
Advertisement
ਮੈਲਬਰਨ, 22 ਜਨਵਰੀ
ਇਗਾ ਸਵਿਆਤੇਕ ਨੇ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਅੱਜ ਇੱਥੇ ਅੱਠਵਾਂ ਦਰਜਾ ਪ੍ਰਾਪਤ ਐਮਾ ਨਵਾਰੋ ਨੂੰ 6-1, 6-2 ਨਾਲ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਅਮਰੀਕਾ ਦੀ ਮੈਡੀਸਨ ਕੀਜ਼ ਨਾਲ ਹੋਵੇਗਾ। ਦੂਜਾ ਦਰਜਾ ਪ੍ਰਾਪਤ ਸਵਿਆਤੇਕ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਵੀ ਸੈੱਟ ਨਹੀਂ ਹਾਰਿਆ। ਮੈਲਬਰਨ ਪਾਰਕ ਵਿੱਚ ਆਪਣਾ ਪਹਿਲਾ ਖਿਤਾਬ ਜਿੱਤਣ ਲਈ ਜ਼ੋਰ ਲਾ ਰਹੀ ਪੋਲੈਂਡ ਦੀ ਇਸ ਖਿਡਾਰਨ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸਿਰਫ਼ 14 ਗੇਮ ਗਵਾਏ ਹਨ। ਇਸ ਤੋਂ ਪਹਿਲਾਂ 2013 ਵਿੱਚ ਮਾਰੀਆ ਸ਼ਾਰਾਪੋਵਾ ਨੇ 15 ਤੋਂ ਘੱਟ ਗੇਮ ਗੁਆ ਕੇ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਧਰ ਕੀਜ਼ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਤੀਜੀ ਵਾਰ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ’ਚ ਪਹੁੰਚੀ ਹੈ। 29 ਸਾਲਾ ਅਮਰੀਕੀ ਖਿਡਾਰਨ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਏਲੀਨਾ ਸਵਿਤੋਲੀਨਾ ਨੂੰ 3-6, 6-3, 6-4 ਨਾਲ ਹਰਾਇਆ। -ਪੀਟੀਆਈ
Advertisement
Advertisement
Advertisement