ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਯੂਕਰੇਨ ਦੀ ਸਵਿਤੋਲੀਨਾ ਨੇ ਬੇਲਾਰੂਸ ਦੀ ਅਜ਼ਾਰੇਂਕਾ ਨਾਲ ਨਾ ਮਿਲਾਏ ਹੱਥ

07:02 AM Aug 02, 2023 IST

ਵਾਸ਼ਿੰਗਟਨ: ਯੂਕਰੇਨ ਦੀ ਏਲੀਨਾ ਸਵਿਤੋਲੀਨਾ ਨੇ ਡੀਸੀ ਓਪਨ ਟੈਨਿਸ ਟੂਰਨਾਮੈਂਟ ਵਿੱਚ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾਉਣ ਮਗਰੋਂ ਉਸ ਨਾਲ ਹੱਥ ਨਹੀਂ ਮਿਲਾਏ। ਸਵਿਤੋਲੀਨਾ ਨੇ ਇਸ ਪਹਿਲੇ ਗੇੜ ਦੇ ਮੈਚ ’ਚ 7-6 (2), 6-4 ਨਾਲ ਜਿੱਤ ਦਰਜ ਕੀਤੀ। ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਸਵਿਤੋਲੀਨਾ ਅਤੇ ਉਸ ਦੇ ਦੇਸ਼ ਦੇ ਹੋਰ ਖਿਡਾਰੀ ਰੂਸ ਅਤੇ ਬੇਲਾਰੂਸ ਦੇ ਆਪਣੇ ਵਿਰੋਧੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰ ਰਹੇ ਹਨ। ਰੂਸ ਨੇ ਫਰਵਰੀ 2022 ਵਿੱਚ ਬੇਲਾਰੂਸ ਦੀ ਮਦਦ ਨਾਲ ਯੂਕਰੇਨ ’ਤੇ ਹਮਲਾ ਕੀਤਾ ਸੀ। ਇਹ ਜੰਗ ਹਾਲੇ ਵੀ ਜਾਰੀ ਹੈ। ਸਵਿਤੋਲੀਨਾ ਅਤੇ ਅਜ਼ਾਰੇਂਕਾ ਵਿਚਾਲੇ ਮੁਕਾਬਲੇ ਤੋਂ ਪਹਿਲਾਂ ਹੀ ਦਰਸ਼ਕਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਦੋਵੇਂ ਖਿਡਾਰੀ ਮੈਚ ਤੋਂ ਬਾਅਦ ਹੱਥ ਨਹੀਂ ਮਿਲਾਉਣਗੇ। ਮੈਚ ਖ਼ਤਮ ਹੋਣ ਤੋਂ ਬਾਅਦ ਖਿਡਾਰੀ ਆਪਸ ਵਿੱਚ ਹੱਥ ਮਿਲਾਉਂਦੇ ਹਨ ਪਰ ਸਵਿਤੋਲੀਨਾ ਅਤੇ ਅਜ਼ਾਰੇਂਕਾ ਨੇ ਸਿਰਫ ਚੇਅਰ ਅੰਪਾਇਰ ਨਾਲ ਹੱਥ ਮਿਲਾਇਆ। ਸਵਿਤੋਲੀਨਾ ਦੇ ਇਸ ਕਦਮ ਦੀ ਕੁਝ ਦਰਸ਼ਕਾਂ ਨੇ ਸ਼ਲਾਘਾ ਵੀ ਕੀਤੀ ਹੈ। -ਏਪੀ

Advertisement

Advertisement