For the best experience, open
https://m.punjabitribuneonline.com
on your mobile browser.
Advertisement

ਟੈਨਿਸ: ਸਬਾਲੇਂਕਾ ਤੇ ਜੈਬਿਊਰ ਪੈਰਿਸ ਓਲੰਪਿਕ ਨਹੀਂ ਖੇਡਣਗੀਆਂ

07:00 AM Jun 19, 2024 IST
ਟੈਨਿਸ  ਸਬਾਲੇਂਕਾ ਤੇ ਜੈਬਿਊਰ ਪੈਰਿਸ ਓਲੰਪਿਕ ਨਹੀਂ ਖੇਡਣਗੀਆਂ
Advertisement

ਬਰਲਿਨ, 18 ਜੂਨ
ਆਸਟਰੇਲੀਅਨ ਓਪਨ ਚੈਂਪੀਅਨ ਟੈਨਿਸ ਖਿਡਾਰਨ ਆਰਿਆਨਾ ਸਬਾਲੇਂਕਾ ਅਤੇ ਦੋ ਵਾਰ ਦੀ ਵਿੰਬਲਡਨ ਫਾਈਨਲਿਸਟ ਓਨਸ ਜੈਬਿਊਰ ਪੈਰਿਸ ਓਲੰਪਿਕ ਤੋਂ ਹਟ ਗਈਆਂ ਹਨ। ਇਨ੍ਹਾਂ ਦੋਵਾਂ ਨੇ ਕਿਹਾ ਕਿ ਉਹ ਗ੍ਰਾਸ ਕੋਰਟ ’ਤੇ ਹੋਣ ਵਾਲੇ ਵਿੰਬਲਡਨ ਤੋਂ ਤੁਰੰਤ ਬਾਅਦ ਕਲੇਅ ਕੋਰਟ ’ਤੇ ਨਹੀਂ ਖੇਡਣਾ ਚਾਹੁੰਦੀਆਂ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਬੇਲਾਰੂਸ ਦੀ ਸਬਾਲੇਂਕਾ ਨੇ ਕਿਹਾ ਕਿ ਉਹ ਪੈਰਿਸ ਓਲੰਪਿਕ ’ਚ ਖੇਡਣ ਦੀ ਬਜਾਏ ਆਰਾਮ ਕਰਨਾ ਚਾਹੇਗੀ। ਉਸ ਨੇ ਕਿਹਾ, “ਮੈਂ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ। ਮੈਂ ਅਗਲੇ ਮੁਕਾਬਲਿਆਂ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਿਆਰ ਰਹਿਣ ਲਈ ਆਰਾਮ ਕਰਨਾ ਪਸੰਦ ਕਰਾਂਗੀ।’’ -ਏਪੀ

Advertisement

Advertisement
Advertisement
Author Image

sukhwinder singh

View all posts

Advertisement