ਟੈਨਿਸ: ਸਬਾਲੇਂਕਾ ਆਸਟਰੇਲੀਅਨ ਓਪਨ ਦੇ ਚੌਥੇ ਗੇੜ ’ਚ
06:32 AM Jan 18, 2025 IST
Advertisement
ਮੈਲਬਰਨ, 17 ਜਨਵਰੀ
ਦੋ ਵਾਰ ਦੀ ਚੈਂਪੀਅਨ ਆਰਿਆਨਾ ਸਬਾਲੇਂਕਾ ਆਸਟਰੇਲੀਅਨ ਓਪਨ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਕਲਾਰਾ ਟਾਊਸਨ ਨੂੰ ਹਰਾ ਕੇ ਚੌਥੇ ਗੇੜ ਵਿੱਚ ਪਹੁੰਚ ਗਈ ਹੈ, ਜਦਕਿ ਨਾਓਮੀ ਓਸਾਕਾ ਨੂੰ ਪੇਟ ਦੀ ਸੱਟ ਕਾਰਨ ਕੋਰਟ ਛੱਡਣਾ ਪਿਆ। ਸਬਾਲੈਂਕਾ ਨੇ ਆਪਣਾ ਮੁਕਾਬਲਾ 7-6, 6-4 ਨਾਲ ਜਿੱਤਿਆ। ਇਸ ਸੀਜ਼ਨ ਵਿੱਚ ਇਹ ਸਬਾਲੇਂਕਾ ਦੀ ਲਗਾਤਾਰ ਅੱਠਵੀਂ ਤੇ ਮੈਲਬਰਨ ਪਾਰਕ ਵਿੱਚ ਲਗਾਤਾਰ 17ਵੀਂ ਜਿੱਤ ਹੈ। ਉਸ ਨੇ ਦਸ ਦਿਨ ਪਹਿਲਾਂ ਬ੍ਰਿਸਬਨ ਇੰਟਰਨੈਸ਼ਨਲ ਟੂਰਨਾਮੈਂਟ ਜਿੱਤਿਆ ਸੀ। ਇੱਕ ਹੋਰ ਮੈਚ ਵਿੱਚ ਅਨਾਸਤਾਸੀਆ ਪੇਵਲਿਊਚੇਂਕੋਵਾ ਨੇ ਲੌਰਾ ਸੀਜਮੰਡ ਨੂੰ 6-1, 6-2 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੇ ਜੈਕਬ ਫੇਰਨਲੇ ਨੂੰ 6-3, 6-4, 6-4 ਨਾਲ ਮਾਤ ਦਿੱਤੀ, ਜਦਕਿ ਤੀਜਾ ਦਰਜਾ ਪ੍ਰਾਪਤ ਕਾਰਲੋਸ ਅਲਕਰਾਜ਼ ਨੇ ਨੂਨੋ ਬੋਰਜੇਸ ਨੂੰ 6-2, 6-4, 6-7, 6-2 ਨਾਲ ਹਰਾਇਆ। -ਏਪੀ
Advertisement
Advertisement
Advertisement