ਟੈਨਿਸ: ਰਿਤਵਿਕ-ਰੌਬਿਨ ਦੀ ਜੋੜੀ ਬ੍ਰਿਸਬਨ ਕੌਮਾਂਤਰੀ ਟੂਰਨਾਮੈਂਟ ’ਚੋਂ ਬਾਹਰ
06:24 AM Jan 03, 2025 IST
ਬ੍ਰਿਸਬਨ:
Advertisement
ਏਟੀਪੀ ਸਰਕਟ ਵਿੱਚ ਲਗਾਤਾਰ ਅੱਗੇ ਵਧ ਰਹੇ ਭਾਰਤੀ ਟੈਨਿਸ ਖਿਡਾਰੀ ਰਿਤਵਿਕ ਚੌਧਰੀ ਬੋਲੀਪੱਲੀ ਅਤੇ ਨੈਦਰਲੈਂਡਜ਼ ਦੇ ਰੌਬਿਨ ਹਾਸੇ ਦੀ ਜੋੜੀ ਅੱਜ ਇੱਥੇ ਬ੍ਰਿਸਬਨ ਕੌਮਾਂਤਰੀ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ ਹੈ। ਇਹ ਜੋੜੀ 12 ਜਨਵਰੀ ਤੋਂ ਸ਼ੁਰੂ ਹੋ ਰਹੇ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਆ ਓਪਨ ਤੋਂ ਪਹਿਲਾਂ ਕਰਵਾਏ ਗਏ ਇਸ ਏਟੀਪੀ 250 ਟੂਰਨਾਮੈਂਟ ਵਿੱਚ ਰਿੰਕੀ ਹਿਜਿਕਾਤਾ ਅਤੇ ਜੇਸਨ ਕੁਬਲੇਰ ਤੋਂ 65 ਮਿੰਟ ਵਿੱਚ 4-6, 2-6 ਨਾਲ ਹਾਰ ਗਈ। ਇਸੇ ਤਰ੍ਹਾਂ ਐੱਨ ਸ੍ਰੀਰਾਮ ਬਾਲਾਜੀ ਅਤੇ ਮਿਗੁਏਲ ਰੇਯੇਸ ਵਾਰੇਲਾ ਦੀ ਜੋੜੀ ਨੂੰ ਸ਼ੁਰੂਆਤੀ ਗੇੜ ਵਿੱਚ ਮੈਨੁਅਲ ਗੁਈਨਾਰਡ ਅਤੇ ਆਰਥਰ ਰਿੰਡਰਕਨੇਚ ਤੋਂ 4-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਹੋਰ ਭਾਰਤੀ ਯੂਕੀ ਭਾਂਬਰੀ ਆਪਣੇ ਫਰਾਂਸੀਸੀ ਜੋੜੀਦਾਰ ਅਲਬਾਨੋ ਓਲੀਵੇਟੀ ਦੇ ਨਾਲ ਹਾਂਗਕਾਂਗ ਟੈਨਿਸ ਓਪਨ ਦੇ ਕੁਆਰਟਰ ਫਾਈਨਲ ਵਿੱਚ ਕਾਰੇਨ ਖਾਚਾਨੋਵ ਅਤੇ ਆਂਦਰੇ ਰੁਬਲੇਵ ਤੋਂ 4-6, 6-7 (5) ਨਾਲ ਹਾਰ ਗਿਆ। -ਪੀਟੀਆਈ
Advertisement
Advertisement