ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ ਦਰਜਾਬੰਦੀ: ਸੁਮਿਤ ਕਰੀਅਰ ’ਚ ਸਰਵੋਤਮ 71ਵੇਂ ਸਥਾਨ ’ਤੇ

07:13 AM Jun 18, 2024 IST

ਨਵੀਂ ਦਿੱਲੀ: ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਏਟੀਪੀ ਸਿੰਗਲਜ਼ ਰੈਂਕਿੰਗ ’ਚ ਸੁਧਾਰ ਜਾਰੀ ਰੱਖਦਿਆਂ ਦਰਜਾਬੰਦੀ ’ਚ 71ਵੇਂ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਇਹ ਉਸ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ। ਪਿਛਲੇ ਹਫ਼ਤੇ ਉਹ ਦਰਜਾਬੰਦੀ ’ਚ 77ਵੇਂ ਸਥਾਨ ’ਤੇ ਸੀ। ਪੈਰਿਸ ਓਲੰਪਿਕ ਦੀ ਤਿਆਰੀ ’ਚ ਜੁਟੇ ਸੁਮਿਤ ਨਾਗਲ ਨੂੰ ਲੰਘੇ ਦਿਨ ਪੇਰੂਜੀਆ ਏਟੀਪੀ ਚੈਲੈਂਜਰ ਟੂਰਨਾਮੈਂਟ ’ਚ ਉਪਜੇਤੂ ਰਹਿਣ ਸਦਕਾ ਦਰਜਾਬੰਦੀ ’ਚ ਛੇ ਸਥਾਨਾਂ ਦਾ ਫਾਇਦਾ ਹੋਇਆ ਹੈ। ਪੈਰਿਸ ਓਲੰਪਿਕ ਦੇ ਸਿੰਗਲਜ਼ ਦੇ ਡਰਾਅ ’ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਨਾਗਲ ਦੇ ਹੁਣ 777 ਏਟੀਪੀ ਅੰਕ ਹਨ। ਨਾਗਲ ਨੇ ਹਾਲ ਹੀ ’ਚ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਦਰਜਾਬੰਦੀ ’ਚ ਸੁਧਾਰ ਕੀਤਾ ਹੈ। ਉਸ ਨੇ ਇਸ ਸਾਲ ਦੀ ਸ਼ੁਰੂਆਤ ’ਚ ਆਸਟਰੇਲਿਆਈ ਓਪਨ ਦੇ ਦੂਜੇ ਗੇੜ ’ਚ ਜਗ੍ਹਾ ਬਣਾਈ ਸੀ ਪਰ ਫਰੈਂਚ ਓਪਨ ’ਚ ਉਹ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ ਸੀ। ਨਾਗਲ ਨੇ ਮਹੀਨੇ ਦੀ ਸ਼ੁਰੂਆਤ ’ਚ ਜਰਮਨੀ ਵਿੱਚ ਹੀਲਬਰੌਨ ਨੈਕਰਕੱਪ 2024 ਚੈਲੈਂਜਰ ਟੂਰਨਾਮੈਂਟ ਤੇ ਫਰਵਰੀ ਮਹੀਨੇ ਚੇਨੱਈ ਓਪਨ ’ਚ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਸੀ। -ਪੀਟੀਆਈ

Advertisement

Advertisement