ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਰਾਮ ਕੁਮਾਰ ਨੇ ਐਸਾਮ-ਉਲ-ਹੱਕ ਨੂੰ ਹਰਾਇਆ

09:26 AM Feb 04, 2024 IST

ਇਸਲਾਮਾਬਾਦ, 3 ਫਰਵਰੀ
ਰਾਮ ਕੁਮਾਰ ਰਾਮਨਾਥਨ ਅਤੇ ਐੱਨ ਸ੍ਰੀਰਾਮ ਬਾਲਾਜੀ ਦੀ ਜਿੱਤ ਸਦਕਾ ਭਾਰਤ ਨੇ ਡੇਵਿਸ ਕੱਪ ਵਿਸ਼ਵ ਗਰੁੱਪ I ਪਲੇਅ-ਆਫ ਮੁਕਾਬਲੇ ਵਿੱਚ ਪਾਕਿਸਤਾਨ ’ਤੇ 2-0 ਨਾਲ ਲੀਡ ਬਣਾ ਲਈ। ਰਾਮ ਕੁਮਾਰ ਨੇ ਇਸਲਾਮਾਬਾਦ ਖੇਡ ਕੰਪਲੈਕਸ ਵਿੱਚ ਜੋਸ਼ ਨਾਲ ਭਰੇ ਐਸਾਮ-ਉਲ-ਹੱਕ ’ਤੇ 6-7(3), 7-6(4), 6-0 ਨਾਲ ਜਿੱਤ ਦਰਜ ਕੀਤੀ। ਐਸਾਮ ਕੜਾਕੇ ਦੀ ਠੰਢ ਵਿੱਚ ਆਪਣੇ ‘ਡਬਲ ਫਾਲਟ’ ਉੱਤੇ ਕਾਬੂ ਨਹੀਂ ਪਾ ਸਕਿਆ ਜਦਕਿ ਜਿਵੇਂ-ਜਿਵੇਂ ਮੈਚ ਅੱਗੇ ਵਧਿਆ ਰਾਮ ਕੁਮਾਰ ਨੇ ਆਪਣਾ ਰਿਟਰਨ ਬਿਹਤਰ ਕਰਨਾ ਸ਼ੁਰੂ ਕਰ ਦਿੱਤਾ। ਐਸਾਮ ਨੇ ਸਖ਼ਤ ਟੱਕਰ ਦੇਣ ਲਈ ਸਰਵੋਤਮ ਪ੍ਰਦਰਸ਼ਨ ਕੀਤਾ ਪਰ ਤੀਜੇ ਸੈੱਟ ਦੇ ਸ਼ੁਰੂ ਵਿੱਚ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਜੂਝਦਾ ਨਜ਼ਰ ਆਇਆ ਅਤੇ ਅਖ਼ੀਰ ਵਿੱਚ ਆਪਣੀ ਲੈਅ ਗੁਆ ਬੈਠਿਆ। ਰਾਮ ਕੁਮਾਰ ਨੇ ਦੂਜੇ ਸੈੱਟ ਵਿੱਚ ਦੋ ਬਰੇਕ ਪੁਆਇੰਟ ਬਚਾਏ, ਜੋ ਮੈਚ ਦੇ ਨਤੀਜੇ ’ਚ ਅਹਿਮ ਸਾਬਤ ਹੋਏ। ਠੰਢ ਕਾਰਨ ਗੇਂਦ ਭਾਰੀ ਹੋ ਗਈ ਸੀ, ਜਿਸ ਕਾਰਨ ਇਸ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਸੀ ਪਰ ਰਾਮ ਕੁਮਾਰ ਨੇ ਚੰਗੀ ਸਰਵਿਸ ਕੀਤੀ। ਇਸੇ ਤਰ੍ਹਾਂ ਬਾਲਾਜੀ ਨੇ ਅਕੀਲ ਖ਼ਾਨ ਨੂੰ 7-5, 6-3 ਨਾਲ ਹਰਾਇਆ। -ਪੀਟੀਆਈ

Advertisement

Advertisement