ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਕੁਆਲੀਫਾਇਰ ਕਲਿੰਸਕਾਯਾ ਸਵਿਆਤੇਕ ਨੂੰ ਹਰਾ ਕੇ ਦੁਬਈ ਓਪਨ ਦੇ ਫਾਈਨਲ ’ਚ

07:44 AM Feb 25, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਦੁਬਈ, 24 ਫਰਵਰੀ
ਕੁਆਲੀਫਾਇਰ ਅੱਨਾ ਕਲਿੰਸਕਾਯਾ ਨੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੂੰ ਹੇਰ-ਫੇਰ ’ਚ ਉਲਝਾਉਂਦਿਆਂ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਗ੍ਹਾ ਬਣਾਈ। ਕਲਿੰਸਕਾਯਾ ਨੇ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕੀਤਾ ਅਤੇ ਸਵਿਆਤੇਕ ਨੂੰ ਸਿੱਧੇ ਸੈੱਟ ਵਿੱਚ 6-4, 6-4 ਨਾਲ ਹਰਾਇਆ। ਇਹ ਪਿਛਲੇ ਇੱਕ ਸਾਲ ’ਚ ਪਹਿਲਾ ਮੌਕਾ ਹੈ, ਜਦੋਂ ਸਵਿਆਤੇਕ ਨੂੰ ਸਿੱਧੇ ਸੈੱਟਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ। ਕਲਿੰਸਕਾਯਾ ਪਹਿਲੀ ਕੁਆਲੀਫਾਇਰ ਹੈ, ਜਿਸ ਨੇ ਸਿਖਰਲੇ 10 ਵਿੱਚ ਸ਼ਾਮਲ ਤਿੰਨ ਖਿਡਾਰੀਆਂ ਨੂੰ ਹਰਾ ਕੇ ਦੁਬਈ ਓਪਨ ਦੇ ਫਾਈਨਲ ’ਚ ਕਦਮ ਧਰਿਆ। ਇਸ ਤੋਂ ਪਹਿਲਾਂ ਉਸ ਨੇ ਵਿਸ਼ਵ ’ਚ ਨੰਬਰ 9 ਖਿਡਾਰਨ ਯੇਲੇਨਾ ਓਸਟਾਪੇਂਕੋ ਅਤੇ ਨੰਬਰ ਤਿੰਨ ਕੋਕੋ ਗਾਫ ਨੂੰ ਹਰਾਇਆ ਸੀ। ਕਲਿੰਸਕਾਯਾ ਫਾਈਨਲ ’ਚ ਇਟਲੀ ਦੀ ਵਿਸ਼ਵ ’ਚ 26ਵੇਂ ਨੰਬਰ ਦੀ ਖਿਡਾਰਨ ਜੈਸਮੀਨ ਪਾਓਲਿਨੀ ਦਾ ਸਾਹਮਣਾ ਕਰੇਗੀ। ਪਾਓਲਿਨੀ ਨੇ ਸੈਮੀਫਾਈਨਲ ’ਚ ਸੋਰਾਨਾ ਕ੍ਰਿਸਟਿਆ ਨੂੰ 6-2, 7-6(6) ਨਾਲ ਹਰਾਇਆ। -ਏਪੀ

Advertisement

Advertisement