ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਨਿਤਿਨ ਤੇ ਮਾਇਆ ਕੌਮੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ

07:48 AM Oct 04, 2024 IST

ਨਵੀਂ ਦਿੱਲੀ, 3 ਅਕਤੂਬਰ
ਨਿਤਿਨ ਕੁਮਾਰ ਸਿਨਹਾ ਨੇ ਅੱਠਵਾਂ ਦਰਜਾ ਪ੍ਰਾਪਤ ਰਾਘਵ ਜੈਸਿੰਘਾਨੀ ਖ਼ਿਲਾਫ਼ ਉਲਟਫੇਰ ਕੀਤਾ ਜਦਕਿ ਮਾਇਆ ਰੇਵਤੀ ਨੇ ਹੁਮੇਰਾ ਬਹਾਰਾਮਸ ਨੂੰ ਹਰਾ ਕੇ ਅੱਜ ਇੱਥੇ 29ਵੀਂ ਫੈਨੇਸਟਾ ਓਪਨ ਕੌਮੀ ਟੈਨਿਸ ਚੈਂਪੀਅਨਸ਼ਿਪ ਦੇ ਆਪੋ-ਆਪਣੇ ਵਰਗਾਂ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਨਿਤਿਨ ਨੇ ਪੁਰਸ਼ ਸਿੰਗਲਜ਼ ਵਿੱਚ ਮੱਧ ਪ੍ਰਦੇਸ਼ ਦੇ ਰਾਘਵ ਨੂੰ 6-3, 6-4 ਨਾਲ ਮਾਤ ਦਿੱਤੀ। ਮਹਿਲਾ ਸਿੰਗਲਜ਼ ਵਿੱਚ ਤਾਮਿਲਨਾਡੂ ਦੀ 15 ਸਾਲਾ ਮਾਇਆ ਨੇ ਹੁਮੇਰਾ ਨੂੰ 6-2, 7-6 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿੱਚ ਉਸ ਦਾ ਮੁਕਾਬਾਲਾ ਰੀਆ ਭਾਟੀਆ ਨਾਲ ਹੋਵੇਗਾ। -ਪੀਟੀਆਈ

Advertisement

Advertisement