For the best experience, open
https://m.punjabitribuneonline.com
on your mobile browser.
Advertisement

ਟੈਨਿਸ: ਨਾਗਲ ਨੇ ਅਰਨਾਲਡੀ ਨੂੰ ਹਰਾਇਆ

07:20 AM Apr 09, 2024 IST
ਟੈਨਿਸ  ਨਾਗਲ ਨੇ ਅਰਨਾਲਡੀ ਨੂੰ ਹਰਾਇਆ
Advertisement

ਮੋਂਟੇ ਕਾਰਲੋ, 8 ਅਪਰੈਲ
ਸੁਮਿਤ ਨਾਗਲ ਅੱਜ ਇੱਥੇ ਦੁਨੀਆ ਦੇ 38ਵੇਂ ਨੰਬਰ ਦੇ ਟੈਨਿਸ ਖਿਡਾਰੀ ਮੈਟੀਓ ਅਰਨਾਲਡੀ ਨੂੰ ਹਰਾ ਕੇ ਏਟੀਪੀ ਮਾਸਟਰਜ਼ ਕਲੇਅ ਕੋਰਟ ਟੂਰਨਾਮੈਂਟ ਵਿੱਚ ਮੁੱਖ ਡਰਾਅ ਦਾ ਸਿੰਗਲਜ਼ ਮੈਚ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਭਾਰਤ ਦੇ ਸਿਖਰਲੇ ਦਰਜੇ ਦੇ ਸਿੰਗਲਜ਼ ਵਰਗ ਦੇ ਖਿਡਾਰੀ ਨਾਗਲ ਨੇ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ ਏਟੀਪੀ ਮਾਸਟਰਜ਼ 1000 ਟੂਰਨਾਮੈਂਟ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਇਟਲੀ ਦੇ ਵਿਰੋਧੀ ਨੂੰ 5-7, 6-2, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਡੈਨਮਾਰਕ ਦੇ ਹੋਲਗਰ ਰੂਨੇ ਨਾਲ ਹੋਵੇਗਾ ਜੋ ਵਿਸ਼ਵ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਕਾਬਜ਼ ਹੈ। ਨਾਗਲ ਨੇ ਇਸ ਸੀਜ਼ਨ ’ਚ ਦੂਜੀ ਵਾਰ ਸਿਖਰਲੇ 50 ’ਚ ਸ਼ਾਮਲ ਕਿਸੇ ਖਿਡਾਰੀ ਨੂੰ ਹਰਾਇਆ ਹੈ।
ਉਸ ਨੇ ਸੀਜ਼ਨ ਦੀ ਸ਼ੁਰੂਆਤ ਵਿੱਚ ਮੈਲਬਰਨ ’ਚ ਆਸਟਰੇਲੀਅਨ ਓਪਨ ਵਿੱਚ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਅਲੈਗਜ਼ੈਂਡਰ ਬੁਬਲਿਕ ਨੂੰ ਹਰਾਇਆ ਸੀ। ਨਾਗਲ ਨੇ ਕੁਆਲੀਫਾਇੰਗ ਗੇੜ ਦੇ ਪਹਿਲੇ ਮੈਚ ਵਿੱਚ ਇਟਲੀ ਦੇ 63ਵੀਂ ਰੈਂਕਿੰਗ ਦੇ ਫਲੇਵੀਓ ਕੋਬੋਲੀ ਅਤੇ ਫਿਰ 55ਵੀਂ ਰੈਂਕਿੰਗ ਦੇ ਅਰਜਨਟੀਨਾ ਦੇ ਐੱਫ. ਡਿਆਜ਼ ਅਕੋਸਟਾ ਨੂੰ ਹਰਾਇਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×