For the best experience, open
https://m.punjabitribuneonline.com
on your mobile browser.
Advertisement

ਟੈਨਿਸ: ਜੀਵਨ ਤੇ ਵਿਜੈ ਦੀ ਜੋੜੀ ਹਾਂਗਜ਼ੂ ਓਪਨ ਦੇ ਫਾਈਨਲ ’ਚ

07:20 AM Sep 24, 2024 IST
ਟੈਨਿਸ  ਜੀਵਨ ਤੇ ਵਿਜੈ ਦੀ ਜੋੜੀ ਹਾਂਗਜ਼ੂ ਓਪਨ ਦੇ ਫਾਈਨਲ ’ਚ
ਜੀਵਨ, ਵਿਜੈ ਸੁੰਦਰ ਪ੍ਰਸ਼ਾਂਤ
Advertisement

ਨਵੀਂ ਦਿੱਲੀ, 23 ਸਤੰਬਰ
ਭਾਰਤ ਦੇ ਟੈਨਿਸ ਖਿਡਾਰੀ ਜੀਵਨ ਐੱਨ, ਵਿਜੈ ਸੁੰਦਰ ਪ੍ਰਸ਼ਾਂਤ ਅਤੇ ਯੂਕੀ ਭਾਂਬਰੀ ਨੇ ਅੱਜ ਚੀਨ ਵਿੱਚ ਖੇਡੇ ਜਾ ਰਹੇ ਦੋ ਵੱਖ-ਵੱਖ ਏਟੀਪੀ ਟੂਰਨਾਮੈਂਟਾਂ ਦੇ ਪੁਰਸ਼ ਡਬਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹਾਂਗਜ਼ੂ ਓਪਨ ਵਿੱਚ ਜੀਵਨ ਤੇ ਵਿਜੈ ਜਦਕਿ ਚੇਂਗਦੂ ਓਪਨ ਵਿੱਚ ਭਾਂਬਰੀ ਅਤੇ ਫਰਾਂਸ ਦੇ ਅਲਬਾਨੋ ਓਲੀਵੇਟਲ ਦੀ ਜੋੜੀ ਹਿੱਸਾ ਲੈ ਰਹੀ ਹੈ। ਜੀਵਨ ਅਤੇ ਵਿਜੈ ਦੀ ਭਾਰਤੀ ਜੋੜੀ ਨੇ ਸੈਮੀ ਫਾਈਨਲ ਵਿੱਚ ਏਰੀਅਲ ਬੇਹਾਰ ਅਤੇ ਰੌਬਰਟ ਗੈਲੋਵੇ ਦੀ ਜੋੜੀ ਖ਼ਿਲਾਫ਼ ਪਹਿਲੇ ਸੈੱਟ ਵਿੱਚ ਕਰਾਰੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ। ਇੱਕ ਘੰਟਾ 11 ਮਿੰਟ ਤੱਕ ਚੱਲੇ ਰੋਮਾਂਚਕ ਮੈਚ ਵਿੱਚ ਭਾਰਤੀ ਜੋੜੀ ਨੇ 0-6, 6-2, 10-4 ਨਾਲ ਜਿੱਤ ਦਰਜ ਕੀਤੀ। ਚੇਂਗਦੂ ਓਪਨ ਵਿੱਚ ਭਾਂਬਰੀ ਅਤੇ ਓਲੀਵੇਟਲ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਅਤੇ ਬ੍ਰਾਜ਼ੀਲ ਦੇ ਰਾਫੇਲ ਮਾਟੋਸ ਨੂੰ ਇੱਕ ਘੰਟੇ 31 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 6-3, 7-6 ਨਾਲ ਹਰਾਇਆ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement