For the best experience, open
https://m.punjabitribuneonline.com
on your mobile browser.
Advertisement

ਟੈਨਿਸ: ਭਾਰਤ ਪਲੇਅ-ਆਫ ’ਚ ਜਗ੍ਹਾ ਬਣਾਉਣ ਤੋਂ ਖੁੰਝਿਆ

08:54 AM Apr 14, 2024 IST
ਟੈਨਿਸ  ਭਾਰਤ ਪਲੇਅ ਆਫ ’ਚ ਜਗ੍ਹਾ ਬਣਾਉਣ ਤੋਂ ਖੁੰਝਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਚਾਂਗਸ਼ਾ: ਤਜਰਬੇਕਾਰ ਟੈਨਿਸ ਖਿਡਾਰਨ ਅੰਕਿਤਾ ਰੈਨਾ ਦੂਜਾ ਸਿੰਗਲਜ਼ ਮੁਕਾਬਲਾ ਗੁਆਉਣ ਤੋਂ ਬਾਅਦ ਆਪਣੀ ਜੋੜੀਦਾਰ ਪ੍ਰਾਰਥਨਾ ਥੋਂਬਰੇ ਦੇ ਨਾਲ ਫੈਸਲਾਕੁਨ ਡਬਲਜ਼ ਮੈਚ ਵੀ ਹਾਰ ਗਈ। ਇਸ ਤਰ੍ਹਾਂ ਭਾਰਤ ਨੇ ਅੱਜ ਇੱਥੇ ਨਿਊਜ਼ੀਲੈਂਡ ਤੋਂ 1-2 ਨਾਲ ਹਾਰ ਕੇ ਬਿਲੀ ਜੀਨ ਕਿੰਗ ਕੱਪ ਦੇ ਪਲੇਅ-ਆਫ ਵਿੱਚ ਥਾਂ ਬਣਾਉਣ ਦਾ ਇਤਿਹਾਸਕ ਮੌਕਾ ਗੁਆ ਦਿੱਤਾ। ਰੁਤੁਜਾ ਭੌਂਸਲੇ ਨੇ ਸ਼ੁਰੂਆਤੀ ਸਿੰਗਲਜ਼ ਮੈਚ ਵਿੱਚ ਮੋਨਿਕਾ ਬੈਰੀ ਨੂੰ 6-2, 7-6 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ ਸੀ ਪਰ ਬਾਅਦ ਵਿੱਚ ਅੰਕਿਤਾ ਨੂੰ ਆਪਣੇ ਸਿੰਗਲਜ਼ ਤੇ ਪ੍ਰਾਰਥਨਾ ਨਾਲ ਡਬਲਜ਼ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×