For the best experience, open
https://m.punjabitribuneonline.com
on your mobile browser.
Advertisement

ਟੈਨਿਸ: ਭਾਰਤ ਨੇ ਚੀਨੀ ਤਾਇਪੈ ਨੂੰ 2-1 ਨਾਲ ਹਰਾਇਆ

08:35 AM Apr 12, 2024 IST
ਟੈਨਿਸ  ਭਾਰਤ ਨੇ ਚੀਨੀ ਤਾਇਪੈ ਨੂੰ 2 1 ਨਾਲ ਹਰਾਇਆ
Advertisement

ਨਵੀਂ ਦਿੱਲੀ: ਭਾਰਤ ਨੇ ਅੱਜ ਚੀਨ ਦੇ ਚਾਂਗਸ਼ਾ ਵਿੱਚ ਬਿਲੀ ਜੀਨ ਕਿੰਗ ਕੱਪ ਏਸ਼ੀਆ ਓਸ਼ਨੀਆ ਗਰੁੱਪ-1 ਦੇ ਇੱਕ ਮੁਕਾਬਲੇ ’ਚ ਰੁੁਤੂਜਾ ਭੋਸਲੇ ਦੀ ਸਿੰਗਲਜ਼ ਅਤੇ ਪ੍ਰਾਰਥਨਾ ਥੰਬੋਰੇ-ਅੰਕਿਤਾ ਰੈਨਾ ਦੀ ਡਬਲਜ਼ ਮੈਚ ’ਚ ਜਿੱਤ ਸਦਕਾ ਚੀਨੀ ਤਾਇਪੈ ਨੂੰ 2-1 ਨਾਲ ਹਰਾ ਦਿੱਤਾ। ਭਾਰਤ ਇਸ ਸਮੇਂ ਪੂਲ-ਏ ’ਚ ਦੋ ਜਿੱਤਾਂ ਤੇ ਇੱਕ ਹਾਰ ਨਾਲ ਤੀਜੇ ਸਥਾਨ ’ਤੇ ਹੈ। ਚੀਨ ਅਤੇ ਕੋਰੀਆ ਆਪੋ-ਆਪਣੇ ਤਿੰਨ-ਤਿੰਨ ਮੁਕਾਬਲੇ ਜਿੱਤ ਕੇ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ ਹਨ। ਭਾਰਤੀ ਟੈਨਿਸ ਖਿਡਾਰਨ ਰੁਤੂਜਾ ਭੋਸਲੇ ਨੇ ਹਾਓ-ਚਿੰਗ ਚਾਨ ਨੂੰ ਸਿੱਧੇ ਸੈੱਟਾਂ ’ਚ 6-3 6-2 ਨਾਲ ਮਾਤ ਦਿੱਤੀ ਜਦਕਿ ਦੂਜੇ ਸਿੰਗਲਜ਼ ਮੈਚ ਵਿੱਚ ਅੰਕਿਤਾ ਰੈਨਾ ਨੂੰ ਐਨ ਸ਼ੂਓ ਹੱਥੋਂ 6-2 4-6 4-6 ਨਾਲ ਹਾਰ ਮਿਲੀ। ਮੂਨ ਆਈਲੈਂਡ ਕਲੇਅ ਪਾਰਕ ’ਚ ਤੀਜੇ ਤੇ ਫ਼ੈਸਲਾਕੁਨ ਮੈਚ ਵਿੱਚ ਥੰਬੋਰੇ ਤੇ ਰੈਨਾ ਨੇ ਵਧੀਆ ਤਾਲਮੇਲ ਦਿਖਾਉਂਦਿਆਂ 4-6 6-1 (15-13) ਨਾਲ ਜਿੱਤ ਹਾਸਲ ਕੀਤੀ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਭਾਰਤ ਨੂੰ ਚੀਨ ਹੱਥੋਂ 3-0 ਨਾਲ ਹਾਰ ਮਿਲੀ ਸੀ ਜਦਕਿ ਲੀਗ ਗੇੜ ’ਚ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ’ਚ ਪੈਸੇਫਿਕ ਓਸ਼ਨੀਆ ਨੂੰ 3-0 ਨੂੰ ਹਰਾਇਆ ਸੀ। ਭਾਰਤ ਦਾ ਅਗਲਾ ਮੁਕਾਬਲਾ ਕੋਰੀਆ ਨਾਲ ਸ਼ਨਿਚਰਵਾਰ ਨੂੰ ਹੋਵੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×