For the best experience, open
https://m.punjabitribuneonline.com
on your mobile browser.
Advertisement

ਟੈਨਿਸ: ਇਗਾ ਸਵਿਆਤੇਕ ਨੇ ਕੈਰੋਲੀਨਾ ਪਲਿਸਕੋਵਾ ਨੂੰ ਹਰਾਇਆ

07:11 AM Aug 11, 2023 IST
ਟੈਨਿਸ  ਇਗਾ ਸਵਿਆਤੇਕ ਨੇ ਕੈਰੋਲੀਨਾ ਪਲਿਸਕੋਵਾ ਨੂੰ ਹਰਾਇਆ
Advertisement

ਮੌਂਟਰੀਅਲ: ਸਿਖਰਲੇ ਦਰਜੇ ’ਤੇ ਕਾਬਜ਼ ਟੈਨਿਸ ਖਿਡਾਰਨ ਇਗਾ ਸਵਿਆਤੇਕ ਨੇ ਪਹਿਲੇ ਸੈੱਟ ਵਿੱਚ ਮਿਲੀ ਚੁਣੌਤੀ ਤੋਂ ਪਾਰ ਪਾਉਂਦੇ ਹੋਏ ਨੈਸ਼ਨਲ ਬੈਂਕ ਓਪਨ ਦੇ ਦੂਜੇ ਗੇੜ ਵਿੱਚ ਕੈਰੋਲੀਨਾ ਪਲਿਸਕੋਵਾ ਨੂੰ 7-6 (6), 6-2 ਨਾਲ ਹਰਾਇਆ। ਹੁਣ ਸਵਿਆਤੇਕ ਦਾ ਸਾਹਮਣਾ 14ਵਾਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਨਾਲ ਹੋਵੇਗਾ ਜਿਸ ਨੇ ਸੋਰਾਨਾ ਕ੍ਰਿਸਟੀ ’ਤੇ 7-5, 6-4 ਨਾਲ ਜਿੱਤ ਹਾਸਲ ਕੀਤੀ। ਸਵਿਆਤੇਕ ਇਸ ਸਾਲ ਫਰੈਂਚ ਓਪਨ ਦੇ ਫਾਈਨਲ ਵਿੱਚ ਮੁਚੋਵਾ ਨੂੰ ਹਰਾ ਚੁੱਕੀ ਹੈ। ਰਾਤ ਦੇ ਸੈਸ਼ਨ ਵਿੱਚ ਦੂਜਾ ਦਰਜਾ ਪ੍ਰਾਪਤ ਖਿਡਾਰਨ ਆਰੀਅਨਾ ਸਬਾਲੇਂਕਾ ਨੇ ਪੈਟਰਾ ਮਾਰਟਿਚ ਨੂੰ 6-3, 7-6(5) ਨਾਲ ਹਰਾਇਆ ਜਦਕਿ ਵਿੰਬਲਡਨ ਚੈਂਪੀਅਨ ਤੇ ਨੌਵਾਂ ਦਰਜਾ ਪ੍ਰਾਪਤ ਮਾਰਕੇਟਾ ਵੌਂਦਰੋਯੂਸੋਵਾ ਨੇ ਕੈਰੋਲਿਨ ਵੋਜ਼ਨਿਆਕੀ ਨੂੰ 6-2, 7-5 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਐਲੀਨਾ ਰਬਿਾਕਿਨਾ ਨੇ ਜੈਨੀਫਰ ਬਰੈਡੀ ਨੂੰ 6-7(3), 7-6(5), 6-3 ਨਾਲ, ਚੌਥਾ ਦਰਜਾ ਪ੍ਰਾਪਤ ਜੈਸਿਕਾ ਪੈਗੁਲਾ ਨੇ ਯੂਲੀਆ ਪੁਤਿਤਸੇਵਾ ਨੂੰ 6-4, 6-4 ਨਾਲ ਅਤੇ 10ਵਾਂ ਦਰਜਾ ਪ੍ਰਾਪਤ ਦਾਰੀਆ ਕਸਾਤਕਿਨਾ ਨੇ ਅੰਨਾ ਬਲਿੰਕੋਵਾ ਨੂੰ 6-2, 7-5 ਨਾਲ ਹਰਾਇਆ। -ਏਪੀ

Advertisement

Advertisement
Advertisement
Author Image

joginder kumar

View all posts

Advertisement