ਟੈਨਿਸ: ਜੋਕੋਵਿਚ ਨੇ ਪਹਿਲਾ ਓਲੰਪਿਕ ਸੋਨ ਤਗ਼ਮਾ ਜਿੱਤਿਆ
10:47 PM Aug 04, 2024 IST
Advertisement
ਪੈਰਿਸ, 4 ਅਗਸਤ
ਦੁਨੀਆ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਪੁਰਸ਼ ਟੈਨਿਸ ਸਿੰਗਲਜ਼ ਦੇ ਫਾਈਨਲ ਵਿੱਚ ਕਾਰਲਸ ਅਲਕਰਾਜ਼ ਨੂੰ ਸਿੱਧੇ ਸੈੱਟ ਵਿੱਚ ਹਰਾ ਕੇ ਆਪਣਾ ਪਹਿਲਾ ਓਲੰਪਿਕ ਸੋਨ ਤਗ਼ਮਾ ਜਿੱਤਿਆ ਹੈ। ਸਰਬੀਆ ਦੇ 37 ਸਾਲਾ ਜੋਕੋਵਿਚ ਨੇ ਸਪੇਨ ਦੇ ਅਲਕਰਾਜ਼ ਖ਼ਿਲਾਫ਼ 7-6, 7-6 ਨਾਲ ਜਿੱਤ ਦਰਜ ਕੀਤੀ ਅਤੇ ਆਪਣੇ 24 ਗਰੈਂਡਸਲੈਮ ਖਿਤਾਬ ਵਿੱਚ ਇੱਕ ਹੋਰ ਉਪਲਬਧੀ ਜੋੜ ਲਈ। -ਏਪੀ
Advertisement
Advertisement
Advertisement