For the best experience, open
https://m.punjabitribuneonline.com
on your mobile browser.
Advertisement

ਟੈਨਿਸ: ਦੂਸਰੇ ਗੇੜ ’ਚ ਭਿੜ ਸਕਦੇ ਨੇ ਜੋਕੋਵਿਚ ਤੇ ਨਡਾਲ

07:45 AM Jul 26, 2024 IST
ਟੈਨਿਸ  ਦੂਸਰੇ ਗੇੜ ’ਚ ਭਿੜ ਸਕਦੇ ਨੇ ਜੋਕੋਵਿਚ ਤੇ ਨਡਾਲ
Advertisement

ਪੈਰਿਸ:

Advertisement

ਸਿਖਰਲਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਪੈਰਿਸ ਓਲੰਪਿਕ ਖੇਡਾਂ ਦੇ ਟੈਨਿਸ ਮੁਕਾਬਲੇ ਦੇ ਪੁਰਸ਼ ਸਿੰਗਲਜ਼ ਦੇ ਦੂਸਰੇ ਗੇੜ ਵਿੱਚ ਆਪਣੇ ਰਵਾਇਤੀ ਵਿਰੋਧੀ ਰਾਫੇਲ ਨਡਾਲ ਨਾਲ ਭਿੜ ਸਕਦਾ ਹੈ। ਅੱਜ ਜਾਰੀ ਡਰਾਅ ਮੁਤਾਬਕ ਜੋਕੋਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟਰੇਲੀਆ ਦੇ ਮੈਥਿਊ ਐਬਡੇਨ ਖ਼ਿਲਾਫ਼ ਕਰੇਗਾ, ਜਦਕਿ ਨਡਾਲ ਦਾ ਸਾਹਮਣਾ ਹੰਗਰੀ ਦੇ ਮਾਰਟਨ ਫੁਕਸੋਵਿਕਸ ਨਾਲ ਹੋਵੇਗਾ। ਇਸ ਮੈਚ ਵਿੱਚ ਜਿੱਤ ਦਰਜ ਕਰਨ ਵਾਲੇ ਖਿਡਾਰੀ ਦੂਸਰੇ ਗੇੜ ਵਿੱਚ ਆਹਮੋ-ਸਾਹਮਣੇ ਹੋਣਗੇ। ਓਲੰਪਿਕ ਦਾ ਟੈਨਿਸ ਮੁਕਾਬਲਾ ਉਸੇ ਸਥਾਨ ’ਤੇ ਖੇਡਿਆ ਜਾਵੇਗਾ ਜਿੱਥੇ ਫਰੈਂਚ ਓਪਨ ਕਰਵਾਇਆ ਜਾਂਦਾ ਹੈ। ਨਡਾਲ ਨੇ ਆਪਣੇ 22 ਗਰੈਂਡ ਸਲੈਮ ਵਿੱਚੋਂ 14 ਖ਼ਿਤਾਬ ਫਰੈਂਚ ਓਪਨ ਵਜੋਂ ਜਿੱਤੇ ਹਨ। ਉਸ ਨੇ 2008 ਵਿੱਚ ਤੇ 2016 ਵਿੱਚ ਰੀਓ ਵਿੱਚ ਮਾਰਕ ਲੋਪੇਜ਼ ਨਾਲ ਮਿਲ ਕੇ ਡਬਲਜ਼ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×