ਟੈਨਿਸ: ਜੋਕੋਵਿਚ ਤੇ ਕਿਰਗਿਓਜ਼ ਦੀ ਜੋੜੀ ਬ੍ਰਿਸਬਨ ਇੰਟਰਨੈਸ਼ਨਲ ’ਚੋਂ ਬਾਹਰ
06:18 AM Jan 02, 2025 IST
ਬ੍ਰਿਸਬਨ, 1 ਜਨਵਰੀ
ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਆਸਟਰੇਲੀਆ ਦੇ ਨਿੱਕ ਕਿਰਗਿਓਜ਼ ਦੀ ਨਵੀਂ ਡਬਲਜ਼ ਜੋੜੀ ਇੱਥੇ ਦੂਜੇ ਗੇੜ ਵਿੱਚ ਬ੍ਰਿਸਬਨ ਕੌਮਾਂਤਰੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਵਾਈਲਡ ਕਾਰਡ ਨਾਲ ਦਾਖ਼ਲ ਹੋਣ ਵਾਲੀ ਜੋਕੋਵਿਚ ਅਤੇ ਕਿਰਗਿਓਜ਼ ਦੀ ਜੋੜੀ ਕ੍ਰੋਏਸ਼ੀਆ ਦੇ ਨਿਕੋਲਾ ਮੈਕਵਿਟ ਤੇ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਤੋਂ 6-2, 3-6, 10-8 ਤੋਂ ਹਾਰ ਗਈ। ਜੋਕੋਵਿਚ ਤੇ ਕਿਰਗਿਓਜ਼ ਟਾਈਬਰੇਕ ਵਿੱਚ 8-6 ਦੀ ਬੜ੍ਹਤ ’ਤੇ ਸਨ। ਇੱਥੇ ਜੋਕੋਵਿਚ ਨੇ ਡਬਲ ਫਾਲਟ ਕੀਤਾ ਜੋ ਕਿ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ, ਕਿਉਂਕਿ ਉਨ੍ਹਾਂ ਨੇ ਮੈਚ ਦੇ ਆਖਰੀ ਚਾਰ ਅੰਕ ਗੁਆ ਦਿੱਤੇ। -ਏਪੀ
Advertisement
Advertisement