For the best experience, open
https://m.punjabitribuneonline.com
on your mobile browser.
Advertisement

ਟੈਨਿਸ: ਕਾਰਲੋਸ ਅਲਕਰਾਜ਼ ਨੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤੀ

09:05 PM Jun 29, 2023 IST
ਟੈਨਿਸ  ਕਾਰਲੋਸ ਅਲਕਰਾਜ਼ ਨੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤੀ
Advertisement
Advertisement

ਲੰਡਨ/ਬਰਲਿਨ, 25 ਜੂਨ

ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਅੱਜ ਇੱਥੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤ ਲਈ ਹੈ। ਘਾਹ ਦੇ ਮੈਦਾਨ ‘ਤੇ ਇਹ ਉਸ ਦਾ ਪਹਿਲਾ ਏਟੀਪੀ ਖ਼ਿਤਾਬ ਹੈ। ਹਾਲਾਂਕਿ ਫਾਈਨਲ ਵਿੱਚ ਅਲਕਰਾਜ਼ ਨੂੰ ਪਹਿਲੇ ਸੈੱਟ ‘ਚ ਕਾਫੀ ਜੱਦੋਜਹਿਦ ਕਰਨੀ ਪਈ ਪਰ ਇਸ ਦੇ ਬਾਵਜੂਦ ਉਸ ਨੇ ਆਸਟਰੇਲੀਆ ਦੇ ਐਲੇਕਸ ਡੀ ਮਿਨੌਰ ਨੂੰ 6-4, 6-4 ਨਾਲ ਹਰਾ ਕੇ ਸਾਲ ਦਾ ਆਪਣਾ 5ਵਾਂ ਅਤੇ ਕਰੀਅਰ ਦਾ 11ਵਾਂ ਖ਼ਿਤਾਬ ਆਪਣੇ ਨਾਮ ਕਰ ਲਿਆ। ਘਾਹ ਦੇ ਮੈਦਾਨ ‘ਤੇ ਸਪੇਨੀ ਖਿਡਾਰੀ ਅਲਕਰਾਜ਼ ਦੇ ਕਰੀਅਰ ਦਾ ਇਹ ਤੀਜਾ ਟੂਰਨਾਮੈਂਟ ਸੀ।

ਦੂਜੇ ਪਾਸੇ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਵੀਤੋਵਾ ਨੇ ਅੱਜ ਡੋਨਾ ਵੈਕਿਕ ਨੂੰ ਬਰਲਿਨ ਓਪਨ ਵਿੱਚ 6-2, 7-6 ਨਾਲ ਹਰਾ ਕੇ ਆਪਣੇ ਕਰੀਅਰ ਦੀ 31ਵੀਂ ਜਿੱਤ ਦਰਜ ਕੀਤੀ। -ੲੇਪੀ

Advertisement
Tags :
Advertisement
Advertisement
×