ਪੈਰਿਸ, 1 ਜੂਨ ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਐਡਮ ਪਾਵਲਾਸੇਕ ਦੂਜਾ ਦਰਜਾ ਪ੍ਰਾਪਤ ਹੈਰੀ ਹੋਲਿਯੋਵਾਰਾ ਤੇ ਹੈਨਰੀ ਪੈਟਨ ਦੀ ਜੋੜੀ ਨਾਲ ਹੋੋਏ ਫਸਵੇਂ ਮੁਕਾਬਲੇ ’ਚ ਹਾਰ ਕੇ ਫਰੈਂਚ ਓਵਨ ’ਚੋਂ ਬਾਹਰ ਹੋ ਗਏ ਹਨ। ਇਸ ਜੋੜੀ ਨੂੰ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ’ਚ ਫਿਨਲੈਂਡ ਤੇ ਬਰਤਾਨੀਆ ਦੇ ਖਿਡਾਰੀ ਦੀ ਜੋੜੀ ਨੇ 6-2, 7-6 ਨਾਲ ਹਰਾਇਆ। -ਪੀਟੀਆਈ