For the best experience, open
https://m.punjabitribuneonline.com
on your mobile browser.
Advertisement

ਟੈਨਿਸ: ਬੋਪੰਨਾ-ਐਬਡਨ ਦੀ ਵਿੰਬਲਡਨ ’ਚ ਜੇਤੂ ਸ਼ੁਰੂਆਤ

09:03 AM Jul 09, 2023 IST
ਟੈਨਿਸ  ਬੋਪੰਨਾ ਐਬਡਨ ਦੀ ਵਿੰਬਲਡਨ ’ਚ ਜੇਤੂ ਸ਼ੁਰੂਆਤ
Advertisement

ਵਿੰਬਲਡਨ: ਭਾਰਤ ਦਾ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਉਸ ਦਾ ਪੁਰਸ਼ ਡਬਲਜ਼ ’ਚ ਜੋੜੀਦਾਰ ਮੈਥਿਊ ਐਬਡਨ ਇੱਥੇ ਅਰਜਨਟੀਨਾ ਦੇ ਗੁਈਲੇਰਮੋ ਡੁਰਾਨ ਅਤੇ ਥਾਮਸ ਅਚੈਵਰੀ ਦੀ ਜੋੜੀ ਨੂੰ ਸਖ਼ਤ ਮੁਕਾਬਲੇ ਦੌਰਾਨ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਦਾਖ਼ਲ ਹੋ ਗਏ। ਭਾਰਤ ਅਤੇ ਆਸਟਰੇਲੀਆ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਪਹਿਲੇ ਗੇੜ ਵਿੱਚ ਅਰਜਨਟੀਨਾ ਦੀ ਜੋੜੀ ਨੂੰ 6-2, 6-7 (5-7), 7-6 (10-8) ਨਾਲ ਹਰਾਇਆ। ਇਹ ਮੈਚ ਦੋ ਘੰਟੇ 12 ਮਿੰਟ ਤੱਕ ਚੱਲਿਆ। ਬੋਪੰਨਾ ਅਤੇ ਐਬਡਨ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਜੈਕਬ ਫੀਅਰਨਲੇਅ ਅਤੇ ਜੌਹਨਸ ਮੰਡੇ ਦੀ ਗ਼ੈਰ ਦਰਜਾ ਪ੍ਰਾਪਤ ਬਰਤਾਨਵੀ ਜੋੜੀ ਨਾਲ ਹੋਵੇਗਾ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×