ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਬੋਪੰਨਾ-ਡੋਡਿਗ ਦੀ ਜੋੜੀ ਸ਼ੰਘਾਈ ਮਾਸਟਰਜ਼ ਦੇ ਦੂਜੇ ਗੇੜ ’ਚ

07:39 AM Oct 05, 2024 IST
ਰੋਹਨ ਬੋਪੰਨਾ, ਇਵਾਨ ਡੋਡਿਗ

ਸ਼ੰਘਾਈ, 4 ਅਕਤੂਬਰ
ਭਾਰਤ ਦੇ ਰੋਹਨ ਬੋਪੰਨਾ ਅਤੇ ਕ੍ਰੋਏਸ਼ੀਆ ਦੇ ਉਸ ਦੇ ਜੋੜੀਦਾਰ ਇਵਾਨ ਡੋਡਿਗ ਨੇ ਅੱਜ ਇੱਥੇ ਪਾਬਲੋ ਕੈਰੇਨੋ ਬੁਸਟਾ ਅਤੇ ਪੇਡਰੋ ਮਾਰਟੀਨੇਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਏਟੀਪੀ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਬੋਪੰਨਾ ਅਤੇ ਡੋਡਿਗ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੇ 63 ਮਿੰਟ ਤੱਕ ਚੱਲੇ ਮੈਚ ਵਿੱਚ 6-4, 6-3 ਨਾਲ ਜਿੱਤ ਦਰਜ ਕੀਤੀ। ਬੋਪੰਨਾ ਅਤੇ ਡੋਡਿਗ ਨੇ ਪੰਜ ਏਸ ਲਾਏ। ਉਨ੍ਹਾਂ ਆਪਣੀਆਂ ਸਰਵਿਸ ਗੇਮਜ਼ ਵਿੱਚ ਚਾਰ ਵਾਰ ਬ੍ਰੇਕ ਪੁਆਇੰਟ ਦੇ ਮੌਕੇ ਬਚਾਏ ਅਤੇ ਮੈਚ ਵਿੱਚ ਸਿਰਫ ਇੱਕ ਵਾਰ ਸਰਵਿਸ ਗੁਆਈ। ਸੁਮਿਤ ਨਾਗਲ ਅਤੇ ਰਾਮਕੁਮਾਰ ਰਾਮਨਾਥਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋਣ ਮਗਰੋਂ ਭਾਰਤ ਦੀ ਸਿੰਗਲਜ਼ ਵਰਗ ਵਿੱਚ ਚੁਣੌਤੀ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਰਾਮਕੁਮਾਰ ਨੇ ਕੁਆਲੀਫਾਇੰਗ ਗੇੜ ਤੋਂ ਮੁੱਖ ਡਰਾਅ ’ਚ ਜਗ੍ਹਾ ਬਣਾਈ ਸੀ ਜਦਕਿ ਨਾਗਲ ਨੂੰ ਸਿੱਧੀ ਐਂਟਰੀ ਮਿਲੀ ਸੀ।

Advertisement

Advertisement