ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ: ਬੋਪੰਨਾ-ਡੋਡਿਗ ਦੀ ਜੋੜੀ ਪਹਿਲੇ ਗੇੜ ਵਿੱਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ

07:48 AM Sep 29, 2024 IST

ਪੇਈਚਿੰਗ: ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਕ੍ਰੋਏਸ਼ੀਆ ਦੇ ਉਸ ਦੇ ਜੋੜੀਦਾਰ ਇਵਾਨ ਡੋਡਿਗ ਅੱਜ ਇੱਥੇ ਚੀਨ ਓਪਨ ਏਟੀਪੀ 500 ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਫਰਾਂਸਿਸਕੋ ਸੇਰੂੰਡੋਲੋ ਅਤੇ ਨਿਕੋਲਸ ਜੈਰੀ ਦੀ ਜੋੜੀ ਤੋਂ ਹਾਰਨ ਮਗਰੋਂ ਮੁਕਾਬਲੇ ’ਚੋਂ ਬਾਹਰ ਹੋ ਗਏ। ਭਾਰਤ ਅਤੇ ਕ੍ਰੋਏਸ਼ੀਆ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ ਅਰਜਨਟੀਨਾ ਦੇ ਸੇਰੂੰਡੋਲੋ ਅਤੇ ਚਿੱਲੀ ਦੇ ਜੈਰੀ ਦੀ ਗ਼ੈਰ ਦਰਜਾ ਪ੍ਰਾਪਤ ਜੋੜੀ ਖ਼ਿਲਾਫ਼ ਪ੍ਰੀ-ਕੁਆਰਟਰ ਫਾਈਨਲ ਦੇ ਇੱਕ ਘੰਟਾ ਅਤੇ 31 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 5-7, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਦੇ ਨਿਯਮਤ ਜੋੜੀਦਾਰ ਆਸਟਰੇਲੀਆ ਦੇ ਮੈਥਿਊ ਅਬਡੇਨ ਨੇ ਇਸ ਏਟੀਪੀ 500 ਮੁਕਾਬਲੇ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਸੀ। ਬੋਪੰਨਾ ਇਸ ਤੋਂ ਪਹਿਲਾਂ 2017 ਅਤੇ 2021 ਵਿੱਚ ਵੀ ਡੋਡਿਗ ਨਾਲ ਜੋੜੀ ਬਣਾ ਕੇ ਖੇਡ ਚੁੱਕਿਆ ਹੈ। ਇਸ ਜੋੜੀ ਦਾ ਸਰਵੋਤਮ ਪ੍ਰਦਰਸ਼ਨ 2017 ਵਿੱਚ ਏਟੀਪੀ ਮੌਂਟਰੀਅਲ ਮਾਸਟਰਜ਼ 1000 ਮੁਕਾਬਲੇ ਦੇ ਫਾਈਨਲ ’ਚ ਪਹੁੰਚਣਾ ਰਿਹਾ। -ਪੀਟੀਆਈ

Advertisement

Advertisement