ਟੈਨਿਸ: ਭਾਂਬਰੀ ਤੇ ਓਲੀਵੇਟੀ ਦੀ ਜੋੜੀ ਕੁਆਰਟਰ ਫਾਈਨਲ ’ਚ ਪੁੱਜੀ
06:31 AM Jan 09, 2025 IST
Advertisement
ਨਵੀਂ ਦਿੱਲੀ:
Advertisement
ਭਾਰਤ ਦੇ ਯੂਕੀ ਭਾਂਬਰੀ ਅਤੇ ਫਰਾਂਸ ਦੇ ਅਲਬਾਨੋ ਓਲੀਵੇਟੀ ਦੀ ਜੋੜੀ ਨੇ ਅੱਜ ਇੱਥੇ ਏਟੀਪੀ ਟੂਰ ’ਤੇ ਆਕਲੈਂਡ ਵਿੱਚ ਏਐੱਸਬੀ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ, ਜਦਕਿ ਐੱਨ ਸ੍ਰੀਰਾਮ ਬਾਲਾਜੀ ਆਪਣੇ ਸਾਥੀ ਨਾਲ ਮਿਗੁਏਲ ਆਰ. ਵਰੇਲਾ ਨੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ ਹੋ ਗਿਆ। ਭਾਂਬਰੀ ਅਤੇ ਓਲੀਵੇਟੀ ਨੇ ਸੈਂਡਰ ਅਰੈਂਡਸ ਅਤੇ ਲਿਊਕ ਜੌਹਨਸਨ ਨੂੰ 6-4, 6-4 ਨਾਲ ਹਰਾਇਆ। ਹੁਣ ਇਸ ਜੋੜੀ ਦਾ ਸਾਹਮਣਾ ਜੂਲੀਅਨ ਕੈਸ਼ ਅਤੇ ਲੋਇਡ ਗਲਾਸਪੂਲ ਤੇ ਅਜੀਤ ਰਾਏ ਅਤੇ ਕਿਰਨਪਾਲ ਪੰਨੂ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਬਾਲਾਜੀ ਅਤੇ ਉਸ ਦੇ ਮੈਕਸੀਕਨ ਸਾਥੀ ਨੂੰ ਹੈਰੀ ਹੇਲੀਓਵਾਰਾ ਅਤੇ ਹੈਨਰੀ ਪਾਟਨ ਦੀ ਜੋੜੀ ਨੇ 6-3, 3-6, 13-11 ਨਾਲ ਹਰਾਇਆ। -ਪੀਟੀਆਈ
Advertisement
Advertisement