For the best experience, open
https://m.punjabitribuneonline.com
on your mobile browser.
Advertisement

ਸਿਗਨੇਚਰ ਵਿਊ ਕੰਪਲੈਕਸ ਢਾਹੁਣ ਲਈ ਟੈਂਡਰ ਜਾਰੀ

10:19 AM Apr 12, 2024 IST
ਸਿਗਨੇਚਰ ਵਿਊ ਕੰਪਲੈਕਸ ਢਾਹੁਣ ਲਈ ਟੈਂਡਰ ਜਾਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਨੇ ਉੱਤਰੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿਗਨੇਚਰ ਵਿਊ ਅਪਾਰਟਮੈਂਟ ਹਾਊਸਿੰਗ ਕੰਪਲੈਕਸ ’ਚ ਟਾਵਰਾਂ ਨੂੰ ਢਾਹੁਣ ਲਈ ਠੇਕੇਦਾਰ ਦੀ ਚੋਣ ਕਰਨ ਸਬੰਧੀ ਇੱਕ ਟੈਂਡਰ ਜਾਰੀ ਕੀਤਾ ਹੈ। ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਦੱਸਿਆ ਕਿ ਸਿਗਨੇਚਰ ਵਿਊ ਅਪਾਰਟਮੈਂਟ ਹਾਊਸਿੰਗ ਕੰਪਲੈਕਸ ਵਿੱਚ 336 ਉੱਚ-ਆਮਦਨੀ ਵਾਲੇ ਵਰਗ ਅਤੇ ਮੱਧ-ਆਮਦਨੀ ਵਰਗ ਦੇ ਅਪਾਰਟਮੈਂਟ ਹਨ। ਇਨ੍ਹਾਂ ਨੂੰ ਆਈਆਈਟੀ ਦਿੱਲੀ ਵੱਲੋਂ ਰਹਿਣ ਲਈ ਅਸੁਰੱਖਿਅਤ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਉਪ ਰਾਜਪਾਲ ਵੀਕੇ ਸਕਸੈਨਾ ਨੇ ਢਾਹੁਣ ਦੇ ਆਦੇਸ਼ ਜਾਰੀ ਕੀਤੇ ਸਨ। ਅਧਿਕਾਰੀਆਂ ਨੇ ਕਿਹਾ ਕਿ ਠੇਕੇਦਾਰ ਚੁਣੌਤੀਆਂ ਨੂੰ ਸਮਝਣ ਲਈ ਸਾਈਟ ਦਾ ਨਿਰੀਖਣ ਅਤੇ ਵੇਰਵੇ ਸਹਿਤ ਸਰਵੇਖਣ ਕਰੇਗਾ।

Advertisement

Advertisement
Author Image

sukhwinder singh

View all posts

Advertisement
Advertisement
×