ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼ ਦੇ ਗੁਨਾ ਵਿਚ ਬੋਰਵੈੱਲ ’ਚ ਡਿੱਗੇ ਦਸ ਸਾਲਾ ਲੜਕੇ ਦੀ ਮੌਤ

03:15 PM Dec 29, 2024 IST
AppleMark

ਭੋਪਾਲ, 29 ਦਸੰਬਰ
ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿਚ 140 ਫੁੱਟ ਡੁੂੰਘੇ ਬੋਰਵੈੱਲ ਵਿਚ ਡਿੱਗੇ 10 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਵੱਖ ਵੱਖ ਏਜੰਸੀਆਂ ਪਿਛਲੇ 16 ਘੰਟਿਆਂ ਤੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲੱਗੀਆਂ ਸਨ। ਸੁਮਿਤ ਮੀਨਾ ਸ਼ਨਿੱਚਰਵਾਰ ਸ਼ਾਮੀਂ ਪੰਜ ਵਜੇ ਦੇ ਕਰੀਬ ਗੁਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕੋਈ 50 ਕਿਲੋਮੀਟਰ ਦੂਰ ਰਾਘੋਗੜ੍ਹ ਅਸੈਂਬਲੀ ਹਲਕੇ ਅਧੀਨ ਆਉਂਦੇ ਪਿਪਲੀਆ ਪਿੰਡ ਵਿਚ ਬੋਰ ’ਚ ਡਿੱਗ ਗਿਆ ਸੀ। ਉਸ ਨੂੰ ਅੱਜ ਸਵੇਰੇ 9:30 ਵਜੇ ਦੇ ਕਰੀਬ ਬੇਸੁੱਧ ਹਾਲਤ ਵਿਚ ਬਾਹਰ ਕੱਢਿਆ ਗਿਆ। ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ਲਾ ਕੇ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਗੁਨਾ ਦੇ ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀ ਡਾ.ਰਾਜਕੁਮਾਰ ਰਿਸ਼ੀਸ਼ਵਰ ਨੇ ਕਿਹਾ, ‘‘ਬੱਚਾ ਪੂਰੀ ਰਾਤ ਠੰਢ ਦੇ ਇਸ ਮੌਸਮ ਵਿਚ ਬੋਰ ਵਿਚ ਰਿਹਾ। ਉਸ ਦੇ ਹੱਥ ਪੈਰ ਭਿੱਜੇ ਤੇ ਇਨ੍ਹਾਂ ਉੱਤੇ ਸੋਜਿਸ਼ ਸੀ। ਉਸ ਦੇ ਕੱਪੜੇ ਵੀ ਗਿੱਲੇ ਸੀ ਤੇ ਉਸ ਦੇ ਮੂੰਹ ’ਚੋਂ ਮਿੱਟੀ ਮਿਲੀ ਹੈ।’’ ਪੀਟੀਆਈ

Advertisement

Advertisement