For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਖਣਨ ਕਰਦੇ ਦਸ ਵਾਹਨ ਜ਼ਬਤ

06:32 AM Apr 08, 2024 IST
ਨਾਜਾਇਜ਼ ਖਣਨ ਕਰਦੇ ਦਸ ਵਾਹਨ ਜ਼ਬਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਘਨੌਲੀ, 7 ਅਪਰੈਲ
ਹਿਮਾਚਲ ਪ੍ਰਦੇਸ਼ ਸੂਬੇ ਦੀ ਪੁਲੀਸ ਨੇ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੀ ਸਰਹੱਦ ਨੇੜੇ ਨਾਜਾਇਜ਼ ਖਣਨ ਕਰਨ ਦੇ ਮਾਮਲੇ ਵਿੱਚ ਦਸ ਵਾਹਨ ਜ਼ਬਤ ਕੀਤੇ ਹਨ। ਐੱਸਐੱਚਓ ਨਾਲਾਗੜ੍ਹ ਸ਼ਿਆਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਜਾਬ ਦੀ ਸਰਹੱਦ ਨਾਲ ਲਗਦੇ ਹਿਮਾਚਲ ਦੇ ਇਲਾਕੇ ਅੰਦਰ ਨਾਜਾਇਜ਼ ਖਣਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਅਧੀਨ ਪੁਲੀਸ ਪਾਰਟੀ ਨੇ ਛਾਪਾ ਮਾਰਿਆ ਤਾਂ ਮੌਕੇ ਤੋਂ ਦੋ ਜੇਸੀਬੀ ਮਸ਼ੀਨਾਂ, ਚਾਰ ਟਿੱਪਰ ਅਤੇ ਚਾਰ ਟਰੈਕਟਰ ਨਾਜਾਇਜ਼ ਖਣਨ ਕਰਦੇ ਪਾਏ ਗਏ। ਇਨ੍ਹਾਂ ’ਚੋਂ ਚਾਰ ਟਰੈਕਟਰਾਂ ਨੂੰ ਜੁਰਮਾਨਾ ਵਸੂਲਣ ਮਗਰੋਂ ਛੱਡ ਦਿੱਤਾ ੈ, ਜਦੋਂਕਿ ਟਿੱਪਰਾਂ ਅਤੇ ਜੇਸੀਬੀ ਮਸ਼ੀਨਾਂ ਖਿਲਾਫ ਕੌਮੀ ਗਰੀਨ ਟ੍ਰਿਬਿਊਨਲ ਦੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×