ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸ ਸਿੱਖ ਰੈਜੀਮੈਂਟ ਨੇ 59ਵਾਂ ਸਥਾਪਨਾ ਦਿਵਸ ਮਨਾਇਆ

06:46 AM Jun 04, 2024 IST
ਸਿੱਖ ਰੈਜੀਮੈਂਟ ਸਥਾਪਨਾ ਦਿਵਸ ਮਨਾਉਂਦੇ ਹੋਏ ਸਾਬਕਾ ਸੈਨਿਕ। -ਫੋਟੋ: ਰਾਏਕੋਟੀ

ਪੱਤਰ ਪ੍ਰੇਰਕ
ਰਾਏਕੋਟ, 3 ਜੂਨ
ਦੇਸ਼ ਦੀਆਂ ਸਰਹੱਦਾਂ ’ਤੇ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੀਆਂ ਫੌਜਾਂ ਵਿੱਚੋਂ ਇੱਕ 10 ਸਿੱਖ ਰੈਜੀਮੈਂਟ ਜਿਸ ਦੀ ਸਥਾਪਨਾ ਪਹਿਲੀ ਜੂਨ 1966 ਨੂੰ ਕੀਤੀ ਗਈ ਸੀ, ਦੇ ਸਾਬਕਾ ਜਵਾਨਾਂ ਵੱਲੋਂ ਰਾਏਕੋਟ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰੈਜੀਮੈਂਟ ਦਾ 59ਵਾਂ ਸਥਾਪਨਾ ਦਿਵਸ ਮਨਾਇਆ ਗਿਆ| ਇਸ ਦੌਰਾਨ ਸਭ ਤੋਂ ਪਹਿਲਾਂ ਰੈਜੀਮੈਂਟ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਰੈਜੀਮੈਂਟ ਦੇ ਸਾਰੇ ਸ਼ਹੀਦ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ| ਰੈਜੀਮੈਂਟ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਤੋਂ ਬਾਅਦ ਕੇਕ ਕੱਟ ਕੇ 10 ਸਿੱਖ ਰੈਜੀਮੈਂਟ ਦੇ ਸਾਬਕਾ ਸੈਨਿਕ ਨੇ ਦੇਸ਼ ਭਗਤੀ ਦੇ ਗੀਤ ਗਾਏ| ਇਸ ਮੌਕੇ ਸਾਬਕਾ ਸੈਨਿਕ ਰਾਜਪਾਲ ਸਿੰਘ ਨੇ ਦੱਸਿਆ ਕਿ ਰੈਜੀਮੈਂਟ ਵੱਲੋਂ ਜਿੱਥੇ ਹਰ ਸਾਲ ਯੂਨਿਟ ਦੇ ਅੰਦਰ ਇਹ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਉੱਥੇ ਯੂਨਿਟ ਤੋਂ ਬਾਹਰ ਸਾਬਕਾ ਸੈਨਿਕ ਵੀ ਸਥਾਪਨਾ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ| ਇਸ ਮੌਕੇ ਕੈਪਟਨ ਸਾਧੂ ਸਿੰਘ, ਚੰਨਣ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਰਾਜਪਾਲ ਸਿੰਘ ਪੰਡੋਰੀ, ਪਰਮਜੀਤ ਸਿੰਘ ਮਠਾੜੂ, ਅਜਮੇਰ ਸਿੰਘ, ਬਲਵੀਰ ਸਿੰਘ ਮਾਂਗੇਵਾਲ, ਕੈਪਟਨ ਗੁਰਚਰਨ ਸਿੰਘ, ਨਾਜ਼ਰ ਸਿੰਘ, ਹਰਮੇਲ ਸਿੰਘ ਆਦਿ ਹਾਜ਼ਰ ਸਨ।

Advertisement

Advertisement