ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਛੀਵਾੜਾ ਮੰਡੀ ’ਚ ਦਸ ਸ਼ੈਲਰ ਮਾਲਕ ਝੋਨਾ ਚੁੱਕਣ ਲਈ ਰਜ਼ਾਮੰਦ

07:48 AM Oct 23, 2024 IST
ਮਾਛੀਵਾੜਾ ਮੰਡੀ ਵਿੱਚ ਲੱਗੇ ਝੋਨੇ ਦੇ ਅੰਬਾਰ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਅਕਤੂਬਰ
ਇੱਥੇ ਅਨਾਜ ਮੰਡੀ ਵਿੱਚ ਇਸ ਵਾਰ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰ ਰਹੇ ਹਨ ਕਿਉਂਕਿ ਸਰਕਾਰ ਤੇ ਸ਼ੈਲਰ ਮਾਲਕਾਂ ਵਿਚਕਾਰ ਝੋਨਾ ਚੁੱਕਣ ਨੂੰ ਲੈ ਕੇ ਚੱਲ ਰਿਹਾ ਰੇੜਕਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ, ਪਰ ਅੱਜ ਇਹ ਕੁਝ ਘਟਦਾ ਨਜ਼ਰ ਆ ਰਿਹਾ ਹੈ। ਮਾਛੀਵਾੜਾ ਇਲਾਕੇ ਵਿੱਚ ਕਰੀਬ 32 ਸ਼ੈਲਰ ਹਨ ਜੋ ਮੰਡੀਆਂ ’ਚੋਂ ਝੋਨਾ ਚੁੱਕ ਕੇ ਪਿੜਾਈ ਕਰਦੇ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਖਰੀਦ ਸ਼ੁਰੂ ਹੋਏ ਨੂੰ 20 ਦਿਨ ਹੋ ਗਏ ਹਨ ਅਤੇ ਸ਼ੈਲਰ ਮਾਲਕਾਂ ਨੇ ਪਿਛਲੇ ਸਾਲ ਪਏ ਵੱਡੇ ਵਿੱਤੀ ਘਾਟੇ ਕਾਰਨ ਝੋਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਇੱਕ ਸ਼ੈਲਰ ਮਾਲਕ ਵੱਲੋਂ ਪਹਿਲਾਂ ਹੀ ਝੋਨਾ ਚੁੱਕਿਆ ਜਾ ਰਿਹਾ ਹੈ ਪਰ ਹੁਣ ਦਸ ਹੋਰ ਰਾਈਸ ਮਿੱਲਰਾਂ ਨੇ ਖੁਰਾਕ ਸਪਲਾਈ ਵਿਭਾਗ ਕੋਲ ਪੱਤਰ ਦੇ ਕੇ ਇਹ ਝੋਨਾ ਚੁੱਕਣ ਲਈ ਰਜ਼ਾਮੰਦੀ ਪ੍ਰਗਟਾਈ ਹੈ ਜਿਸ ਕਾਰਨ ਮੰਡੀ ’ਤੇ ਛਾਇਆ ਸੰਕਟ ਕੁਝ ਘਟਦਾ ਨਜ਼ਰ ਆ ਰਿਹਾ ਹੈ।
ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਮਾਛੀਵਾੜਾ ਮੁੱਖ ਮੰਡੀ, ਹੇਡੋਂ ਬੇਟ, ਸ਼ੇਰਪੁਰ ਬੇਟ, ਲੱਖੋਵਾਲ ਕਲਾਂ ਅਤੇ ਬੁਰਜ ਪਵਾਤ ਵਿੱਚ 5 ਲੱਖ 12 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਕੇਵਲ 34,322 ਕੁਇੰਟਲ ਲਿਫਟਿੰਗ ਹੋਈ ਕਿਉਂਕਿ ਇੱਕ ਸ਼ੈਲਰ ਮਾਲਕ ਨੂੰ ਛੱਡ ਕੇ ਬਾਕੀ ਸ਼ੈਲਰ ਮਾਲਕਾਂ ਵਲੋਂ ਝੋਨਾ ਚੁੱਕਣ ਤੋਂ ਇਨਕਾਰ ਕੀਤਾ ਹੋਇਆ ਸੀ। ਲਿਫਟਿੰਗ ਨਾ ਹੋਣ ਕਾਰਨ ਮਾਛੀਵਾੜਾ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਅੱਜ 10 ਸ਼ੈਲਰ ਮਾਲਕਾਂ ਵੱਲੋਂ ਝੋਨਾ ਚੁੱਕਣ ਲਈ ਰਜ਼ਾਮੰਦ ਹੋਣ ’ਤੇ ਆਉਣ ਵਾਲੇ 1-2 ਦਿਨਾਂ ਅੰਦਰ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ।

Advertisement

Advertisement