ਸਾਬਕਾ ਅਗਨੀਵੀਰਾਂ ਲਈ ਸੀਏਪੀਐੱਫ ਤੇ ਅਸਾਮ ਰਾਈਫਲਜ਼ ’ਚ ਦਸ ਫੀਸਦੀ ਅਸਾਮੀਆਂ ਰਾਖਵੀਆਂ: ਕੇਂਦਰ
07:25 AM Jul 25, 2024 IST
ਨਵੀਂ ਦਿੱਲੀ, 24 ਜੁਲਾਈ
ਸਰਕਾਰ ਨੇ ਅੱਜ ਦੱਸਿਆ ਕਿ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ ਵਿੱਚ ਦਸ ਫੀਸਦੀ ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਦੱਸਿਆ ਕਿ ਸਾਬਕਾ ਅਗਨੀਵੀਰਾਂ ਲਈ ਸੀਈਪੀਐੱਫ ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਅਤੇ ਰਾਈਫਲਮੈਨ ਦੇ ਅਹੁਦਿਆਂ ’ਤੇ ਭਰਤੀ ਵਿੱਚ ਉਪਰਲੀ ਉਮਰ ਸੀਮਾ ’ਚ ਛੋਟ ਅਤੇ ਸਰੀਰਕ ਕੁਸ਼ਲਤਾ ਪ੍ਰੀਖਿਆ ਤੋਂ ਛੋਟ ਦੀ ਤਜਵੀਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਪਹਿਲੀ ਜੁਲਾਈ 2024 ਤਕ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਅਤੇ ਅਸਾਮ ਰਾਈਫਲਜ਼ (ਏਆਰ) ਵਿੱਚ ਅਸਾਮੀਆਂ ਦੀ ਕੁੱਲ ਮਨਜ਼ੂਰਸ਼ੁਦਾ ਗਿਣਤੀ 10,45,751 ਦੇ ਮੁਕਾਬਲੇ 84,106 ਹੈ।’’ -ਪੀਟੀਆਈ
Advertisement
Advertisement