ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸ ਰੋਜ਼ਾ ਸਮਰ ਕੈਂਪ ਸਮਾਪਤ

08:43 AM Jun 14, 2024 IST
ਭੰਗੜਾ ਸਿੱਖਣ ਵਾਲੇ ਬੱਚਿਆਂ ਨਾਲ ਕੋਚ ਰਾਜਿੰਦਰ ਟਾਂਕ ਅਤੇ ਹੋਰ।

ਕੁਲਦੀਪ ਸਿੰਘ
ਨਵੀਂ ਦਿੱਲੀ, 13 ਜੂਨ
ਸੀਸੀਆਰਟੀ ਮਨਿਸਟਰੀ ਆਫ ਕਲਚਰ (ਭਾਰਤ ਸਰਕਾਰ) ਵੱਲੋਂ ਦਿੱਲੀ ਦੇ ਦਵਾਰਕਾ ਇਲਾਕੇ ’ਚ ਸਥਿਤ ਆਪਣੇ ਹੈੱਡਕੁਆਰਟਰ ਵਿਚ 10 ਰੋਜ਼ਾ ‘ਇੰਦਰਧਨੁਸ਼-2024’ ਸਮਰ ਕੈਂਪ ਲਾਇਆ ਗਿਆ। ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਲਗਾਏ ਇਸ ਕੈਂਪ ਵਿਚ ਬੱਚਿਆਂ ਲਈ ਵੱਖ-ਵੱਖ ਕਲਾਵਾਂ, ਲੋਕ ਕਲਾਵਾਂ ਅਤੇ ਲੋਕ ਨਾਚਾਂ ਨਾਲ ਸਬੰਧਤ ਵਰਕਸ਼ਾਪਾਂ ਲਾਈਆਂ ਗਈਆਂ। ਇਨ੍ਹਾਂ ਵਿਚ ਭੰਗੜਾ, ਕਲਾਸੀਕਲ ਨ੍ਰਿਤ, ਇੰਡੀਅਨ ਥੀਏਟਰ, ਲਰਨਿੰਗ ਸੌਂਗ, ਫਿਲਮ ਮੇਕਿੰਗ, ਫ਼ੋਟੋਗ੍ਰਾਫ਼ੀ, ਰੇਡੀਓ-ਟੀਵੀ ਐਂਕਰਿੰਗ, ਮਾਇਮ, ਕੈਲੀਗ੍ਰਾਫ਼ੀ, ਪਰੰਪਰਾਗਤ ਕਰਾਫਟ, ਆਰਟ ਐਂਡ ਸਟੋਰੀ ਟੈਲਿੰਗ ਆਦਿ ਗਤੀਵਿਧੀਆਂ ਸ਼ਾਮਲ ਸਨ। ਸਮਰ ਕੈਂਪ ਲਈ ਵੱਖ ਵੱਖ ਰਾਜਾਂ ਤੋਂ ਇਨ੍ਹਾਂ ਲੋਕ ਕਲਾਵਾਂ ਦੇ ਮਾਹਿਰਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ, ਜਿਨ੍ਹਾਂ ਵਿੱਚ ਰਾਜਿੰਦਰ ਟਾਂਕ, ਰੁਚੀ ਗੁਪਤਾ, ਡਾ. ਅਮਿਤ ਗੰਗਾਨੀ, ਕਾਜਲ ਖੰਨਾ, ਬੀਬਾਸ ਚੌਧਰੀ, ਰਾਕੇਸ਼ ਸ਼ਰਮਾ, ਕਰੀਸਨਾਂ ਅਗਰਵਾਲ ਆਦਿ ਨਾਂ ਵਰਣਨਯੋਗ ਹਨ।
ਕੈਂਪ ਵਿਚ ਬੱਚਿਆਂ ਨੇ ਬਹੁਤ ਭਰਪੂਰ ਰੁਚੀ ਵਿਖਾਉਂਦੇ ਹੋਏ ਵੱਧ ਚੜ੍ਹ ਕੇ ਹਿੱਸਾ ਲਿਆ। ਆਖਰੀ ਦਿਨ ਸਾਰੇ ਬੱਚਿਆਂ ਵੱਲੋਂਂ ਬੜੇ ਖੂਬਸੂਰਤ ਢੰਗ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕੋਚ ਰਾਜਿੰਦਰ ਟਾਂਕ ਕੋਲੋਂ ਭੰਗੜੇ ਦੇ ਹੁਨਰ ਸਿੱਖਣ ਵਾਲੇ ਬੱਚਿਆਂ ਵੱਲੋਂ ਕੀਤੀ ਭੰਗੜੇ ਦੀ ਪੇਸ਼ਕਾਰੀ ਦੀ ਬੱਚਿਆਂ ਦੇ ਮਾਪਿਆਂ ਅਤੇ ਦਰਸ਼ਕਾਂ ਨੇ ਬਹੁਤ ਪ੍ਰਸੰਸਾ ਕੀਤੀ। ਇਸ ਪੇਸ਼ਕਾਰੀ ਲਈ ਦੀਪਕ ਟਾਂਕ ਨੇ ਬੋਲੀਆਂ ਪਾਈਆਂ ਅਤੇ ਅਮਿਤ ਨੇ ਢੋਲ ਵਜਾਇਆ। ਅੰਤ ਵਿਚ ਸੀਸੀਆਰਟੀ ਦੇ ਡਾਇਰੈਕਟਰ ਅਨਿਲ ਕੁਮਾਰ ਨੇ ਡਿਪਟੀ ਡਾਇਰੈਕਟਰ ਸੰਦੀਪ ਸ਼ਰਮਾ, ਮਿਥੁਨ ਦੱਤਾ, ਸਮੂਹ ਸਟਾਫ ਅਤੇ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ।

Advertisement

Advertisement