ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਸਰ ਵਿੱਚ ਸ਼ੁਰੂ ਹੋਇਆ ਦਸ ਰੋਜ਼ਾ ਲੰਗੂਰ ਮੇਲਾ

07:03 AM Oct 05, 2024 IST

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਅਕਤੂਬਰ
ਨਰਾਤਰਿਆਂ ਦੀ ਸ਼ੁਰੂਆਤ ਨਾਲ ਹੀ ਇੱਥੇ 10 ਰੋਜ਼ਾ ਲੰਗੂਰ ਮੇਲਾ ਹਨੂੰਮਾਨ ਮੰਦਰ ਵਿੱਚ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ‘ਲੰਗੂਰਾਂ’ ਦੇ ਰੂਪ ਵਿੱਚ ਪਹਿਰਾਵਾ ਪਾਉਂਦੇ ਹਨ ਅਤੇ ਗਦਾ ਲੈ ਕੇ ਹਰ ਸਵੇਰ ਅਤੇ ਸ਼ਾਮ ਨੂੰ ਲਗਾਤਾਰ ਮੰਦਰ ਜਾਂਦੇ ਹਨ।
ਵਿਸ਼ਵ ਭਰ ਤੋਂ ਭਾਰਤੀ ਮੂਲ ਦੇ ਮਾਪੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਆਉਂਦੇ ਹਨ। ਮੰਦਰ ਕੰਪਲੈਕਸ ਵਿੱਚ ‘ਲੰਗੂਰਾਂ’ ਦੇ ਇੱਕ ਸਮੂਹ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਇਸ ਤਿਉਹਾਰ ਦੌਰਾਨ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਨੌਂ ਦਿਨਾਂ ਲਈ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਉਨ੍ਹਾਂ ਨੂੰ ਨੰਗੇ ਪੈਰੀਂ ਰਹਿਣਾ, ਫਰਸ਼ ’ਤੇ ਸੌਣਾ ਅਤੇ ਸਾਦੀ ਖ਼ੁਰਾਕ ਖਾਣੀ ਪੈਂਦੀ ਹੈ।
ਇਤਿਹਾਸ ਅਨੁਸਾਰ ਪ੍ਰਾਚੀਨ ਹਨੂੰਮਾਨ ਮੰਦਰ ਅਜਿਹੀ ਜਗ੍ਹਾ ਬਣਾਇਆ ਗਿਆ ਹੈ ਜਿੱਥੇ ਜਿੱਥੇ ਰਾਮ ਅਤੇ ਸੀਤਾ ਦੇ ਪੁੱਤਰਾਂ ਲਵ ਅਤੇ ਕੁਸ਼ ਨੇ ਸੀਤਾ ਦੇ ਦਰਸ਼ਨ ਕਰਨ ਆਏ ਹਨੂੰਮਾਨ ਨੂੰ ਬੰਨ੍ਹਿਆ ਸੀ। ਇਸ ਨੂੰ ਹੁਣ ਰਾਮ ਤੀਰਥ ਕਿਹਾ ਜਾਂਦਾ ਹੈ। ਮੰਦਰ ਇਨ੍ਹਾਂ 10 ਦਿਨਾਂ ਦੌਰਾਨ 40,000 ਤੋਂ 50,000 ਸ਼ਰਧਾਲੂਆਂ ਦੀ ਮੇਜ਼ਬਾਨੀ ਕਰਦਾ ਹੈ। ਇਹ ਦੁਰਗਿਆਣਾ ਮੰਦਰ ਦੇ ਛੋਟੇ ਘੇਰੇ ਵਿੱਚ ਸਥਿਤ ਹੈ।

Advertisement

Advertisement