ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਫੌਜੀ ’ਤੇ ਹਮਲੇ ਦੇ ਮਾਮਲੇ ’ਚ ਦਸ ਮੁਲਜ਼ਮ ਕਾਬੂ

08:37 AM Aug 12, 2024 IST
ਜਲੰਧਰ ਦਿਹਾਤੀ ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ।

ਹਤਿੰਦਰ ਮਹਿਤਾ
ਜਲੰਧਰ, 11 ਅਗਸਤ
ਪਿਪਲੀ ਪਿੰਡ ਵਿੱਚ ਇਕ ਸਾਬਕਾ ਫੌਜੀ ਦੇ ਪਰਿਵਾਰ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲੀਸ ਨੇ ਕੁੱਲ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅਪਰਾਧ ਨਾਲ ਜੁੜੇ ਕਈ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਹਨ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ 3 ਅਗਸਤ ਨੂੰ ਲੋਹੀਆਂ ਦੇ ਪਿੰਡ ਪਿੱਪਲੀ ਵਿੱਚ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੇ ਪਰਿਵਾਰ ’ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ। ਐੱਸਐੱਚਓ ਲੋਹੀਆਂ ਬਖਸ਼ੀਸ਼ ਸਿੰਘ ਅਤੇ ਇੰਸਪੈਕਟਰ ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਨੇ 10 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮਾਂ ਨੇ ਇਸ ਮਾਮਲੇ ਨਾਲ ਜੁੜੇ ਵੱਖ-ਵੱਖ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਜੀਵਨ ਸਿੰਘ ਉਰਫ ਗੱਗੂ, ਅਮਨਦੀਪ ਸਿੰਘ ਉਰਫ ਅਮਨਾ, ਭੁਪਿੰਦਰ ਸਿੰਘ ਉਰਫ ਬਿੰਦੂ, ਜਗਦੀਪ ਸਿੰਘ ਉਰਫ ਜੱਗੀ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ, ਗੁਰਪ੍ਰੀਤ ਸਿੰਘ ਉਰਫ ਬਾਬਾ, ਸ਼ਮਸ਼ੇਰ ਸਿੰਘ ਉਰਫ ਸਾਬੀ, ਜਤਿੰਦਰ ਕੁਮਾਰ ਉਰਫ ਬੌਬੀ ਅਤੇ ਯੋਗੇਸ਼ ਕੁਮਾਰ ਉਰਫ ਜੈਰੀ ਵਜੋਂ ਹੋਈ ਹੈ। ਪੁਲੀਸ ਨੇ ਇੱਕ .32 ਬੋਰ ਦਾ ਪਿਸਤੌਲ 4 ਰੌਂਦ ਸਮੇਤ, ਇੱਕ ਦੇਸੀ ਪਿਸਤੌਲ (.315 ਬੋਰ) 4 ਰੌਂਦ ਸਮੇਤ ਬਰਾਮਦ ਕੀਤਾ ਹਨ। ਇਸ ਤੋਂ ਇਲਾਵਾ ਕਿਰਪਾਨਾਂ, ਦਾਤਰ, ਲਾਠੀਆਂ ਅਤੇ ਕਹੀਆਂ (ਖੇਤੀ ਦੇ ਸੰਦ) ਵੀ ਬਰਾਮਦ ਕੀਤੇ ਗਏ ਹਨ।
ਜ਼ਬਤ ਕੀਤੇ ਗਏ ਵਾਹਨਾਂ ਵਿੱਚ ਇੱਕ ਹੌਂਡਾ ਸਿਟੀ ਕਾਰ (ਪੀਬੀ-12-ਐਫ-6896), ਇੱਕ ਆਲਟੋ ਕਾਰ (ਪੀਬੀ-12-ਏਜੀ-9956), ਇੱਕ ਚੋਰੀ ਦਾ ਸੋਨਾਲੀਕਾ ਟਰੈਕਟਰ ਅਤੇ ਪੰਜ ਮੋਟਰਸਾਈਕਲ ਸ਼ਾਮਲ ਹਨ। ਇਨ੍ਹਾਂ ਮੋਟਰਸਾਈਕਲਾਂ ਵਿੱਚ ਇੱਕ ਸਪਲੈਂਡਰ (ਪੀ.ਬੀ.-33-1-8579), ਇੱਕ ਲਾਲ ਬਾਕਸਰ (ਪੀ.ਬੀ.-08-ਏ.ਈ.-8753), ਇੱਕ ਕਾਲਾ ਅਤੇ ਸਿਲਵਰ ਹੌਂਡਾ (ਪੀ.ਬੀ.-08-ਈ.ਐਲ.-4370), ਇੱਕ ਕਾਲਾ ਅਤੇ ਨੀਲਾ ਬਜਾਜ ਪਲੈਟੀਨਾ ਅਤੇ ਇੱਕ ਬਲੈਕ ਹੀਰੋ ਸਪਲੈਂਡਰ ਸ਼ਾਮਲ ਹਨ। ਐਸਐਸਪੀ ਖੱਖ ਨੇ ਅੱਗੇ ਕਿਹਾ ਕਿ ਹਮਲਾ ਕਥਿਤ ਤੌਰ ’ਤੇ ਦੋ ਐਨਆਰਆਈ ਭਰਾਵਾਂ, ਦਾਰਾ ਸਿੰਘ ਅਤੇ ਦਰਬਾਰਾ ਸਿੰਘ, ਜੋ ਇਸ ਸਮੇਂ ਇੰਗਲੈਂਡ ਵਿੱਚ ਰਹਿ ਰਹੇ ਹਨ, ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਦੀ ਭੂਮਿਕਾ ਬਾਰੇ ਆਪਣੀ ਜਾਂਚ ਕੀਤੀ ਜਾ ਰਹੀ ਹੈ

Advertisement

ਡਿਊਟੀ ’ਚ ਅਣਗਹਿਲੀ ਵਰਤਣ ’ਤੇ ਸਹਾਇਕ ਸਬ-ਇੰਸਪੈਕਟਰ ਮੁਅੱਤਲ

ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਉਪ ਪੁਲੀਸ ਕਪਤਾਨ (ਸਬ ਡਵੀਜ਼ਨ ਸ਼ਾਹਕੋਟ) ਦੀ ਰਿਪੋਰਟ ਅਨੁਸਾਰ ਏ.ਐੱਸ.ਆਈ ਅਵਤਾਰ ਸਿੰਘ ਜ਼ਮੀਨੀ ਝਗੜੇ ਨਾਲ ਸਬੰਧਤ ਪੁਰਾਣੀ ਸ਼ਿਕਾਇਤ ’ਤੇ ਬਣਦੀ ਕਾਰਵਾਈ ਕਰਨ ਵਿੱਚ ਅਸਫਲ ਰਿਹਾ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਲੰਧਰ ਦਿਹਾਤੀ ਪੁਲਿਸ ਕਿਸੇ ਵੀ ਬਾਕੀ ਸ਼ੱਕੀ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ।

Advertisement
Advertisement
Advertisement