For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਤੇ ‘ਆਪ’ ਦੱਸੇ ਡੇਰਾਬੱਸੀ ਵਿੱਚ ਕਿਹੜੇ ਵੱਡੇ ਪ੍ਰਾਜੈਕਟ ਲਿਆਂਦੇ: ਸ਼ਰਮਾ

06:42 AM May 14, 2024 IST
ਕਾਂਗਰਸ ਤੇ ‘ਆਪ’ ਦੱਸੇ ਡੇਰਾਬੱਸੀ ਵਿੱਚ ਕਿਹੜੇ ਵੱਡੇ ਪ੍ਰਾਜੈਕਟ ਲਿਆਂਦੇ  ਸ਼ਰਮਾ
ਲਾਲੜੂ ਸਰਕਲ ਦੇ ਪਿੰਡਾਂ ਵਿੱਚ ਐਨ ਕੇ ਸ਼ਰਮਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਲੋਕ। -ਫੋਟੋ: ਭੱਟੀ
Advertisement

ਪੱਤਰ ਪ੍ਰੇਰਕ
ਲਾਲੜੂ , 13 ਮਈ
ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਨੇ ਕਾਂਗਰਸ ਤੇ ‘ਆਪ’ ਦੇ ਆਗੂਆਂ ਨੂੰ ਵਿਕਾਸ ਦੇ ਮੁੱਦੇ ’ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਦੀਪਇੰਦਰ ਢਿੱਲੋਂ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਇਧਰ-ਉਧਰ ਦੀਆਂ ਗੱਲਾਂ ਕਰਨ ਦੀ ਬਜਾਏ ਇਹ ਦੱਸਣ ਕਿ ਪਿਛਲੇ 7 ਸਾਲਾਂ ਵਿੱਚ ਡੇਰਾਬੱਸੀ ਵਿਧਾਨ ਸਭਾ ਹਲਕੇ ਵਿੱਚ ਕਿਹੜੇ ਵੱਡੇ ਪ੍ਰਾਜੈਕਟ ਆਏ ਹਨ।
ਸ੍ਰੀ ਸ਼ਰਮਾ ਚੋਣ ਪ੍ਰਚਾਰ ਦੌਰਾਨ ਅੱਜ ਲਾਲੜੂ ਨੇੜਲੇ ਪਿੰਡ ਸਰਸਿਣੀ, ਟਿਵਾਣਾ, ਖਜੂਰ ਮੰਡੀ, ਸਾਧਾਂਪੁਰ, ਡੰਗਡੇਹਰਾ, ਬਟੌਲੀ, ਕੁਰਲੀ, ਸੰਗੌਥਾ, ਜੜੌਤ, ਝਰਮੜੀ, ਧਰਮਗੜ੍ਹ, ਸਿਤਾਰਪੁਰ, ਰਾਮਗੜ੍ਹ ਰੁੜਕੀ, ਮੀਰਪੁਰ ਧੀਰੇ ਮਾਜਰਾ ਸਮੇਤ ਇੱਕ ਦਰਜਨ ਪਿੰਡਾਂ ਵਿੱਚ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਚਾਰ ਵਾਰ ਸੰਸਦ ਮੈਂਬਰ ਬਣੀ ਅਤੇ ਜਿੱਤਣ ਤੋਂ ਬਾਅਦ ਕਦੇ ਵਾਪਸ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹਲਕੇ ਵਿੱਚ ਜਿਸ ਤਰ੍ਹਾਂ ਦੀਪਿੰਦਰ ਢਿੱਲੋਂ ਨੂੰ ਆਪਣਾ ਏਜੰਟ ਬਣਾ ਕੇ ਛੱਡ ਰੱਖਿਆ ਸੀ, ਉਸੇ ਤਰ੍ਹਾਂ ਉਨ੍ਹਾਂ ਨੇ ਨੌਂ ਲੋਕ ਸਭਾ ਹਲਕਿਆਂ ਵਿੱਚ ਆਪਣੇ ਏਜੰਟ ਬਿਠਾਏ ਹੋਏ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸਿਰਫ਼ ਲਾਲੜੂ ਹੀ ਨਹੀਂ ਬਲਕਿ ਸਮੁੱਚੇ ਡੇਰਾਬੱਸੀ ਹਲਕੇ ਵਿੱਚ ਕਈ ਥਾਵਾਂ ’ਤੇ ਪੁਲ ਬਣਾਏ ਗਏ, ਕਈ ਥਾਵਾਂ ’ਤੇ ਬਿਜਲੀ ਦੇ ਗਰਿੱਡ ਬਣਾਏ ਗਏ ਅਤੇ ਕਈ ਥਾਵਾਂ ’ਤੇ ਸੜਕਾਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਅੱਜ ਲੋਕ ਸਭਾ ਚੋਣਾਂ ਵਿੱਚ ਆਪਣੇ ਆਕਾਵਾਂ ਲਈ ਪ੍ਰਚਾਰ ਕਰ ਰਹੇ ‘ਆਪ’ ਤੇ ਕਾਂਗਰਸ ਦੇ ਬਲਬਦਲੂ ਆਗੂ ਦੱਸਣ ਕਿ ਪਿਛਲੇ 7 ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਦੌਰਾਨ ਡੇਰਾਬੱਸੀ ਹਲਕੇ ਵਿੱਚ ਕਿਹੜੇ ਸੱਤ ਵੱਡੇ ਪ੍ਰਾਜੈਕਟ ਆਏ ਹਨ। ਇਸ ਮੌਕੇ ਵੱਡੀ ਗਿਣਤੀ ਲੋਕ ਕਾਂਗਰਸ ਤੇ ‘ਆਪ’ ਛੱਡ ਅਕਾਲੀ ਦਲ ’ਚ ਸ਼ਾਮਲ ਹੋਏ।

Advertisement

Advertisement
Advertisement
Author Image

Advertisement