ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੈਲੀਗ੍ਰਾਮ ਮੈਸੇਜਿੰਗ ਐਪ ਦਾ ਸੀਈਓ ਦੁਰੋਵ ਫਰਾਂਸ ਵਿਚ ਗ੍ਰਿਫ਼ਤਾਰ

01:24 PM Aug 25, 2024 IST

ਪੈਰਿਸ, 25 ਅਗਸਤ
ਰੂਸੀ-ਫਰੈਂਚ ਅਰਬਪਤੀ ਅਤੇ ਟੈਲੀਗ੍ਰਾਮ ਮੈਸਜਿੰਗ ਐਪ ਦੇ ਬਾਨੀ ਤੇ ਸੀਈਓ ਪਾਵੇਲ ਦੁਰੋਵ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਪੈਰਿਸ ਦੇ ਬਾਹਰ ਬੋਰਗੇਟ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਐੱਫ1 ਟੀਵੀ ਤੇ ਬੀਐੱਫਐੱਮ ਟੀਵੀ ਨੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਟੀਐੱਫ1 ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਡੁਰੋਵ ਆਪਣੇ ਪ੍ਰਾਈਵੇਟ ਜੈੱਟ ਜ਼ਰੀਏ ਸਫ਼ਰ ਕਰ ਰਿਹਾ ਸੀ। ਉਸ ਨੂੰ ਮੁੱਢਲੀ ਪੁਲੀਸ ਜਾਂਚ ਦੇ ਹਵਾਲੇ ਨਾਲ ਜਾਰੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਐੱਫ1 ਤੇ ਬੀਐੱਫਐੱਮ ਨੇ ਕਿਹਾ ਕਿ ਜਾਂਚ ਟੈਲੀਗ੍ਰਾਮ ’ਤੇ ਮੋਡਰੇਟਰਾਂ ਦੀ ਘਾਟ ’ਤੇ ਕੇਂਦਰਤ ਹੈ ਤੇ ਪੁਲੀਸ ਦਾ ਮੰਨਣਾ ਹੈ ਕਿ ਇਸ ਸਥਿਤੀ ਨੇ ਮੈਸੇਜਿੰਗ ਐਪ ’ਤੇ ਅਪਰਾਧਿਕ ਸਰਗਰਮੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ। ਫਰੈਂਚ ਮੀਡੀਆ ਮੁਤਾਬਕ ਦੁਰੋਵ ਨੂੰ ਐਤਵਾਰ ਨੂੰ ਸੰਭਾਵਿਤ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਸੀ ਮੂਲ ਦੇ ਦੁਰੋਵ ਨੇ 2013 ਵਿੱਚ ਆਪਣੇ ਭਰਾ ਨਾਲ ਟੈਲੀਗ੍ਰਾਮ ਦੀ ਸਥਾਪਨਾ ਕੀਤੀ ਸੀ। ਇਸ ਦੌਰਾਨ ਰੂਸੀ ਬਲੌਗਰਾਂ ਨੇ ਦੁਰੋਵ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਵਿਸ਼ਵ ਭਰ ਦੀਆਂ ਫਰੈਂਚ ਅੰਬੈਸੀਆਂ ਅੱਗੇ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਹੈ।
-ਰਾਇਟਰਜ਼

Advertisement

Advertisement
Advertisement