ਤਿਲੰਗਾਨਾ ਦੇ ਵਿਦਿਆਰਥੀ ਦੀ ਅਮਰੀਕਾ ’ਚ ਗੋਲੀ ਮਾਰ ਕੇ ਹੱਤਿਆ
05:31 AM Jan 21, 2025 IST
Advertisement
ਹੈਦਰਾਬਾਦ:
Advertisement
ਅਮਰੀਕਾ ’ਚ ਅਣਪਛਾਤਿਆਂ ਨੇ ਤਿਲੰਗਾਨਾ ਦੇ 26 ਸਾਲਾ ਵਿਦਿਆਰਥੀ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇ. ਰਵੀ ਤੇਜਾ 2022 ’ਚ ਅਮਰੀਕਾ ਗਿਆ ਸੀ ਅਤੇ ਅੱਠ ਮਹੀਨੇ ਪਹਿਲਾਂ ‘ਐੱਮਐੱਸ’ ਦਾ ਕੋਰਸ ਪੂਰਾ ਕਰਨ ਮਗਰੋਂ ਨੌਕਰੀ ਭਾਲ ਰਿਹਾ ਸੀ। ਉਨ੍ਹਾਂ ਸਰਕਾਰ ਨੂੰ ਤੇਜਾ ਦੀ ਲਾਸ਼ ਜਲਦੀ ਤੋਂ ਜਲਦੀ ਭਾਰਤ ਲਿਆਉਣ ’ਚ ਮਦਦ ਕਰਨ ਦੀ ਅਪੀਲ ਕੀਤੀ। ਤੇਜਾ ਦੇ ਪਿਤਾ ਨੇ ਕਿਹਾ, ‘ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।’ -ਪੀਟੀਆਈ
Advertisement
Advertisement