For the best experience, open
https://m.punjabitribuneonline.com
on your mobile browser.
Advertisement

ਤਿਲੰਗਾਨਾ ਦੀ ਰਾਜਪਾਲ ਵੱਲੋਂ ਅਸਤੀਫ਼ਾ, ਲੋਕ ਸਭਾ ਚੋਣ ਲੜਨ ਦੀ ਸੰਭਾਵਨਾ

06:56 AM Mar 19, 2024 IST
ਤਿਲੰਗਾਨਾ ਦੀ ਰਾਜਪਾਲ ਵੱਲੋਂ ਅਸਤੀਫ਼ਾ  ਲੋਕ ਸਭਾ ਚੋਣ ਲੜਨ ਦੀ ਸੰਭਾਵਨਾ
Advertisement

ਹੈਦਰਾਬਾਦ/ਪੁੱਡੂਚੇਰੀ, 18 ਮਾਰਚ
ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੌਂਦਰਰਾਜਨ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੌਂਦਰਰਾਜਨ, ਜੋ ਪੁੱਡੂਚੇਰੀ ਦੀ ਉਪ ਰਾਜਪਾਲ ਵੀ ਹਨ, ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਤਾਮਿਲਨਾਡੂ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਉਹ ਤਿਲੰਗਾਨਾ ਦੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਨੂੰ ਦੇਖਦਿਆਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਗੋਂ ਹੁਣ ਉਹ ‘ਲੋਕ ਸੇਵਾ’ ਕਰਨਾ ਚਾਹੁੰਦੇ ਹਨ। ਹੈਦਰਾਬਾਦ ’ਚ ਰਾਜ ਭਵਨ ਦੇ ਸਰਕਾਰੀ ਬਿਆਨ ’ਚ ਕਿਹਾ ਗਿਆ,‘‘ਤਿਲੰਗਾਨਾ ਦੀ ਰਾਜਪਾਲ ਤੇ ਪੁੱਡੂਚੇਰੀ ਦੀ ਉਪ ਰਾਜਪਾਲ ਡਾਕਟਰ ਤਾਮਿਲੀਸਾਈ ਸੌਂਦਰਰਾਜਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×