ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਜਸਵੀ ਵੱਲੋਂ ਬਿਹਾਰ ’ਚ ਇਕ ਹੋਰ ਪੁਲ ਡਿੱਗਣ ਦਾ ਦਾਅਵਾ

07:14 AM Jul 08, 2024 IST

ਮੋਤੀਹਾਰੀ (ਬਿਹਾਰ), 7 ਜੁਲਾਈ
ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਵਿੱਚ ਇਕ ਹੋਰ ਪੁਲ ਡਿੱਗ ਗਿਆ ਹੈ। ਹਾਲਾਂਕਿ, ਇਕ ਸਬੰਧਤ ਅਧਿਕਾਰੀ ਨੇ ਕਿਹਾ ਕਿ ਇਹ ਇਕ ਅਸਥਾਈ ਢਾਂਚਾ ਸੀ ਜੋ ਕਿ ਭਾਰੀ ਮੀਂਹ ਵਿੱਚ ਰੁੜ੍ਹ ਗਿਆ।
ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਯਾਦਵ ਨੇ ‘ਐਕਸ’ ਉੱਤੇ ਘਟਨਾ ਦੀ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਘਟਨਾ ਪੂਰਬੀ ਚੰਪਾਰਨ ਜ਼ਿਲ੍ਹੇ ਦੀ ਹੈ। ਇਸ ਕਲਿੱਪ ਵਿੱਚ ਮਧੂਬਨ ਬਲਾਕ ’ਚ ਪੈਂਦੇ ਇਕ ਪਿੰਡ ਦੇ ਲੋਕ ਇਸ ਘਟਨਾ ਲਈ ਗੈਰ-ਮਿਆਰੀ ਸਮੱਗਰੀ ਵਰਤੇ ਜਾਣ ਦੇ ਦੋਸ਼ ਲਾਉਂਦੇ ਸੁਣੇ ਜਾ ਸਕਦੇ ਹਨ। ਹਾਲਾਂਕਿ, ਪੀਟੀਆਈ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦੀ ਹੈ। -ਪੀਟੀਆਈ

Advertisement

Advertisement