For the best experience, open
https://m.punjabitribuneonline.com
on your mobile browser.
Advertisement

ਤੇਜਸਵਿਨ ਸ਼ੰਕਰ ਨੇ ਸੈਸ਼ਨ ਦੇ ਸ਼ੁਰੂਆਤੀ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ

07:40 AM Feb 12, 2024 IST
ਤੇਜਸਵਿਨ ਸ਼ੰਕਰ ਨੇ ਸੈਸ਼ਨ ਦੇ ਸ਼ੁਰੂਆਤੀ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ, 11 ਫਰਵਰੀ
ਭਾਰਤ ਦੇ ਉੱਚੀ ਛਾਲ ਦੇ ਕੌਮੀ ਰਿਕਾਰਡਧਾਰੀ ਅਥਲੀਟ ਤੇਜਸਵਿਨ ਸ਼ੰਕਰ ਨੇ ਬੈਲਜ਼ੀਅਮ ਦੇ ਹੀਸਟ-ਅਪ-ਡੇਨ-ਬਰਗ ਵਿੱਚ ਇੰਟਰਨੈਸ਼ਨਲ ਹਾਈ ਜੰਪ ਗਾਲਾ ਅਲਮੋਸ 2024 ਅਥਲੈਟਿਕਸ ਮੁਕਾਬਲੇ ਵਿੱਚ 2.23 ਮੀਟਰ ਦੀ ਲੰਬੀ ਛਾਲ ਲਗਾ ਕੇ ਸੋਨ ਤਗ਼ਮਾ ਜਿੱਤਿਆ। ਪਿਛਲੇ ਸਾਲ ਅਕਤੂਬਰ ਮਗਰੋਂ ਪਹਿਲੇ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ 25 ਸਾਲਾ ਸ਼ੰਕਰ ਅੱਜ ਵਿਸ਼ਵ ਅਥਲੈਟਿਕ ਇਨਡੋਰ ਟੂਰ ਚੈਲੇਂਜਰ ਟੂਰਨਾਮੈਂਟ ਵਿੱਚ ਯੂਨਾਨ ਦੇ ਅੰਤੋਨਿਓਸ ਮਾਰਲੋਸ (2.20 ਮੀਟਰ) ਤੋਂ ਅੱਗੇ ਰਿਹਾ। ਸ਼ੰਕਰ ਦੇ ਨਾਮ ਪੁਰਸ਼ਾਂ ਦੀ ਲੰਬੀ ਛਾਲ ਅਤੇ ਡੀਕੈਥਲਾਨ ਦੋਵਾਂ ਦਾ ਕੌਮੀ ਰਿਕਾਰਡ ਹੈ ਪਰ ਉਹ ਆਪਣੇ 2.29 ਮੀਟਰ ਦੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਤੋਂ ਬਿਹਤਰ ਨਹੀਂ ਕਰ ਸਕਿਆ। ਸ਼ੰਕਰ ਡੀਕੈਥਲਾਨ ’ਤੇ ਵੀ ਧਿਆਨ ਦੇ ਰਿਹਾ ਹੈ। ਉਸ ਨੇ ਪਿਛਲੇ ਸਾਲ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਇਸ ਮੁਕਾਬਲੇ ਦਾ ਕਾਂਸੇ ਦਾ ਤਗ਼ਮਾ ਅਤੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਦੀਆਂ ਨਜ਼ਰਾਂ ਪੈਰਿਸ ਓਲੰਪਿਕ ਵਿੱਚ ਜਗ੍ਹਾ ਬਣਾਉਣ ’ਤੇ ਲੱਗੀਆਂ ਹਨ ਪਰ ਇਸ ਲਈ ਉਸ ਨੂੰ 2.33 ਮੀਟਰ ਦੇ ਕੁਆਲੀਫਾਇੰਗ ਸਟੈਂਡਰਡ ਨੂੰ ਹਾਸਲ ਕਰਨਾ ਪਵੇਗਾ। ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋਰ ਭਾਰਤੀਆਂ ਵਿੱਚ ਜੈਸੀ ਸੰਦੇਸ਼ 2.09 ਮੀਟਰ ਦੀ ਛਾਲ ਨਾਲ ਸਾਂਝੇ ਤੌਰ ’ਤੇ 10ਵੇਂ ਸਥਾਨ ਉੱਤੇ ਰਿਹਾ। ਸ਼ੰਕਰ ਹੁਣ 20 ਫਰਵਰੀ ਨੂੰ ਚੈੱਕ ਗਣਰਾਜ ਵਿੱਚ ਹੋਣ ਵਾਲੇ ਅਥਲੈਟਿਕ ਮੁਕਾਬਲੇ ’ਚ ਸ਼ਿਰਕਤ ਕਰੇਗਾ। -ਪੀਟੀਆਈ

Advertisement

Advertisement
Author Image

Advertisement
Advertisement
×