For the best experience, open
https://m.punjabitribuneonline.com
on your mobile browser.
Advertisement

ਤੇਜਸਵਿਨ ਅਸ਼ਿਵਨ ਨੇ ਉੱਚੀ ਛਾਲ ਮੁਕਾਬਲਾ ਜਿੱਤਿਆ

08:48 AM May 06, 2024 IST
ਤੇਜਸਵਿਨ ਅਸ਼ਿਵਨ ਨੇ ਉੱਚੀ ਛਾਲ ਮੁਕਾਬਲਾ ਜਿੱਤਿਆ
Advertisement

ਐਰੀਜ਼ੋਨਾ (ਅਮਰੀਕਾ): ਭਾਰਤੀ ਅਥਲੀਟ ਤੇਜਸਵਿਨ ਸ਼ੰਕਰ ਨੇ ਟਕਸਨ, ਐਰੀਜ਼ੋਨਾ ’ਚ ਹੋਏ ਯੂਐੱਸਏਟੀਐੱਫ ਥਰੋਅ ਫੈਸਟੀਵਲ-2024 ’ਚ ਪੁਰਸ਼ਾਂ ਦਾ ਉੱਚੀ ਛਾਲ ਮੁਕਾਬਲਾ ਜਿੱਤ ਲਿਆ ਹੈ। ਸ਼ੰਕਰ ਨੇ ਸੀਜ਼ਨ ਦੀ ਸਰਵੋਤਮ 2.23 ਮੀਟਰ ਦੀ ਕੋਸ਼ਿਸ਼ ਨਾਲ ਇਹ ਖਿਤਾਬ ਜਿੱਤਿਆ। ਦਿਲਚਸਪ ਗੱਲ ਇਹ ਹੈ ਕਿ ਪਹਿਲੇ ਤਿੰਨ ਖਿਡਾਰੀਆਂ ’ਚੋਂ ਹਰੇਕ ਨੇ 2.23 ਮੀਟਰ ਦੀ ਛਾਲ ਮਾਰੀ। ਸੰਯੁਕਤ ਰਾਜ ਅਮਰੀਕਾ ਦੇ ਅਰਨੈਸਟ ਸੀਅਰਜ਼ ਨੇ ਦੂਜਾ ਜਦਕਿ ਮੈਕਸੀਕੋ ਦੇ ਰੌਬਰਟੋ ਵਿਲਚੇਸ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ੰਕਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 2.29 ਮੀਟਰ ਦਾ ਹੈ ਜੋ ਉਸ ਨੇ 2018 ’ਚ ਕੌਮੀ ਮੁਕਾਬਲੇ ਦੌਰਾਨ ਕੀਤਾ ਸੀ। ਯੂਐੱਸਏਟੀਐੱਫ ਥਰੋਅ ਫੈਸਟੀਵਲ ਵਿਸ਼ਵ ਅਥਲੈਟਿਕ ਕਾਂਟੀਨੈਂਟਲ ਟੂਰ ’ਚ ਇੱਕ ਸਿਲਵਰ ਪੱਧਰੀ ਮੁਕਾਬਲਾ ਹੈ। ਇਨ੍ਹਾਂ ’ਚ ਪ੍ਰਦਰਸ਼ਨ ਨਾਲ ਅਥਲੀਟਾਂ ਨੂੰ ਇਸ ਸਾਲ ਜੁਲਾਈ-ਅਗਸਤ ’ਚ ਹੋਣ ਵਾਲੇ ਪੈਰਿਸ ਓਲੰਪਿਕ 2024 ਤੋਂ ਪਹਿਲਾਂ ਓਲੰਪਿਕ ਰੈਂਕਿੰਗ ਅੰਕ ਹਾਸਲ ਕਰਨ ’ਚ ਮਦਦ ਮਿਲਦੀ ਹੈ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×