For the best experience, open
https://m.punjabitribuneonline.com
on your mobile browser.
Advertisement

ਮੱਛੀ ਖਾਂਦਿਆਂ ਦੀ ਵੀਡੀਓ ਸਾਂਝੀ ਕਰਨ ’ਤੇ ਤੇਜਸਵੀ ਯਾਦਵ ਵਿਵਾਦਾਂ ’ਚ ਘਿਰੇ

06:54 AM Apr 11, 2024 IST
ਮੱਛੀ ਖਾਂਦਿਆਂ ਦੀ ਵੀਡੀਓ ਸਾਂਝੀ ਕਰਨ ’ਤੇ ਤੇਜਸਵੀ ਯਾਦਵ ਵਿਵਾਦਾਂ ’ਚ ਘਿਰੇ
Advertisement

ਪਟਨਾ, 10 ਅਪਰੈਲ
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਪ੍ਰਸਾਦ ਯਾਦਵ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਇੱਕ ਵੀਡੀਓ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਵੀਡੀਓ ਵਿੱਚ ਉਹ ਨਰਾਤਿਆਂ ਦੌਰਾਨ ਮੱਛੀ ਖਾਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ 9 ਅਪਰੈਲ ਨੂੰ ਪਹਿਲੇ ਨਰਾਤੇ ’ਤੇ ਸਾਂਝਾ ਕੀਤਾ ਸੀ। ਹਾਲਾਂਕਿ ਤੇਜਸਵੀ ਯਾਦਵ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਹ ਵੀਡੀਓ ਨਰਾਤਿਆਂ ਤੋਂ ਪਹਿਲਾਂ ਸ਼ੂਟ ਕੀਤੀ ਸੀ। ਐਕਸ ’ਤੇ ਸਾਂਝੇ ਕੀਤੇ ਗਏ ਵੀਡੀਓ ’ਚ ਤੇਜਸਵੀ ਯਾਦਵ ‘ਵਿਕਾਸਸ਼ੀਲ ਇਨਸਾਨ ਪਾਰਟੀ’ ਦੇ ਮੁਖੀ ਮੁਕੇਸ਼ ਸਾਹਨੀ ਨਾਲ ਹੈਲੀਕਾਪਟਰ ’ਚ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਚੋਣ ਪ੍ਰਚਾਰ ਦੇ ਰੁਝੇਵਿਆਂ ’ਚੋਂ ਕੁੱਝ ਸਮਾਂ ਖਾਣਾ ਖਾਣ ਲਈ ਕੱਢ ਲੈਂਦੇ ਹਨ। ਇਸ ਦੌਰਾਨ ਸਾਹਨੀ ਮੱਛੀ ਦਿਖਾਉਂਦੇ ਕਹਿੰਦੇ ਹਨ ਕਿ ਇਹ ਮੱਛੀ ਕੋਸੀ ਖੇਤਰ ਦੇ ਤਾਜ਼ੇ ਪਾਣੀ ਵਿੱਚ ਪਾਈ ਜਾਂਦੀ ਹੈ। ਵੀਡੀਓ ਵਿੱਚ ਸਾਹਨੀ ਨੇ ਮਿਰਚ ਦੇਖ ਕੇ ਵਿਰੋਧੀਆ ’ਤੇ ਤਨਜ਼ ਕਸਦਿਆਂ ਕਿਹਾ, ‘‘ਸਾਡਾ ਵੀਡੀਓ ਦੇਖ ਕੇ ਕੁੱਝ ਲੋਕਾਂ ਨੂੰ ਮਿਰਚ ਲੱਗੇਗੀ।’’ ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਯਾਦਵ ਨੂੰ ‘ਮੌਸਮੀ ਸਨਾਤਨੀ’ ਕਿਹਾ ਜੋ ‘ਤੁਸ਼ਟੀਕਰਨ ਦੀ ਰਾਜਨੀਤੀ’ ਕਰਦਾ ਹੈ।
ਇਸੇ ਤਰ੍ਹਾਂ ਬਿਹਾਰ ਦੇ ਉਪ ਮੁੱਖ ਮੰਤਰੀ ਵਿਜੈ ਕੁਮਾਰ ਸਿਨਹਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਲਾਲੂ ਪ੍ਰਸਾਦ ਯਾਦਵ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਮਾਸਾਹਾਰੀ ਭੋਜਨ ਪਕਾਉਣ ਅਤੇ ਖਾਣ ਦੀ ਘਟਨਾ ਦਾ ਹਵਾਲਾ ਦਿੱਤਾ। ਤਜਸਵੀ ਯਾਦਵ ਨੇ ਸਪੱਸ਼ਟ ਕੀਤਾ ਕਿ ਇਹ ਵੀਡੀਓ 8 ਅਪਰੈਲ ਨੂੰ ਸ਼ੂਟ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×