For the best experience, open
https://m.punjabitribuneonline.com
on your mobile browser.
Advertisement

ਜੈਸਲਮੇਰ ’ਚ ਤੇਜਸ ਜਹਾਜ਼ ਨੂੰ ਹਾਦਸਾ, ਪਾਇਲਟ ਦਾ ਬਚਾਅ

07:21 AM Mar 13, 2024 IST
ਜੈਸਲਮੇਰ ’ਚ ਤੇਜਸ ਜਹਾਜ਼ ਨੂੰ ਹਾਦਸਾ  ਪਾਇਲਟ ਦਾ ਬਚਾਅ
ਹਾਦਸੇ ਮਗਰੋਂ ਜਹਾਜ਼ ਦੇ ਮਲਬੇ ਨੂੰ ਲੱਗੀ ਅੱਗ। -ਫੋਟੋ: ਪੀਟੀਆਈ
Advertisement

ਜੈਸਲਮੇਰ/ਨਵੀਂ ਦਿੱਲੀ: ਰਾਜਸਥਾਨ ਦੇ ਜੈਸਲਮੇਰ ਵਿੱਚ ਅਭਿਆਸ ਦੌਰਾਨ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ ਤੇਜਸ ਰਿਹਾਇਸ਼ੀ ਕਲੋਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਭਾਰਤੀ ਹਵਾਈ ਫੌਜ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ‘ਕੋਰਟ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਗਏ ਹਨ। ਇਹ ਹਾਦਸਾ ਰਾਜਸਥਾਨ ਦੇ ਪੋਖਰਨ ਤੋਂ ਲਗਪਗ 100 ਕਿਲੋਮੀਟਰ ਦੂਰ ਵਾਪਰਿਆ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫੌਜ ਦੇ ਸਿਖਰਲੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਫੌਜੀ ਅਭਿਆਸ ‘ਭਾਰਤ ਸ਼ਕਤੀ’ ਚੱਲ ਰਿਹਾ ਹੈ। ਫੌਜ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਤੇਜਸ ਨੇ ਇਸ ਅਭਿਆਸ ਵਿੱਚ ਲੈਣਾ ਸੀ। ਜੈਸਲਮੇਰ ਏਐੱਸਪੀ ਮਹਿੰਦਰ ਸਿੰਘ ਨੇ ਦੱਸਿਆ ਕਿ ਜਹਾਜ਼ ਕੱਲਾ ਤੇ ਜਵਾਹਰ ਰਿਹਾਇਸ਼ੀ ਕਲੋਨੀਆਂ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਹੋਸਟਲ ਦੀ ਇਮਾਰਤ ਦੇ ਇੱਕ ਹਿੱਸੇ ਨੂੰ ਨੁਕਸਾਨ ਪੁੱਜਿਆ ਹੈ ਪਰ ਹਾਦਸੇ ਸਮੇਂ ਕੋਈ ਮੌਜੂਦ ਨਹੀਂ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×