For the best experience, open
https://m.punjabitribuneonline.com
on your mobile browser.
Advertisement

ਗੁਰਬਾਣੀ ਕੰਠ ਮੁਕਾਬਲੇ ’ਚੋਂ ਤੇਜਸ ਕੌਰ ਅੱਵਲ, ਗੁਰਪ੍ਰਤਾਪ ਸਿੰਘ ਦੋਇਮ

10:38 AM Aug 17, 2024 IST
ਗੁਰਬਾਣੀ ਕੰਠ ਮੁਕਾਬਲੇ ’ਚੋਂ ਤੇਜਸ ਕੌਰ ਅੱਵਲ  ਗੁਰਪ੍ਰਤਾਪ ਸਿੰਘ ਦੋਇਮ
ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਅਗਸਤ
ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ, ਬਾਣੀ ਤੇ ਬਾਣੇ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਦੀ ਅਗਵਾਈ ਹੇਠ ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਮੁਕਾਬਲੇ ਕਰਵਾਏ ਗਏ। ਇਸ ਮੌਕੇ 10 ਸਕੂਲਾਂ ਦੇ 700 ਬੱਚਿਆਂ ਨੇ ਸੁੰਦਰ ਦਸਤਾਰ, ਦੁਮਾਲੇ ਤੇ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਇਸ ਮੌਕੇ ਨਵਤੇਜ ਸਿੰਘ ਖੱਟੜਾ ਨੇ ਕਿਹਾ ਕਿ ਗੁਰਬਾਣੀ ਅਨੁਸਾਰ ਦਸਤਾਰ ਸਿਧਾਂਤਕ ਤੌਰ ’ਤੇ ‘ਸਾਬਤ ਸੂਰਤ ਦਸਤਾਰ ਸਿਰਾ’ ਹੈ ਅਤੇ ਇਹ ਮਨੁੱਖ ਨੂੰ ਸੰਜ਼ਮ ਸਹਿਣਸ਼ੀਲਤਾ ਤੇ ਦਇਆ ਦਾ ਤੋਹਫ਼ਾ ਦਿੰਦੀ ਹੈ। ਇਸ ਮੌਕੇ ਦਸਤਾਰ ਮੁਕਾਬਲੇ ਦੇ ਸੀਨੀਅਰ ਗਰੁੱਪ ਵਿਚ ਤਰਨਪ੍ਰੀਤ ਸਿੰਘ ਨੇ ਪਹਿਲਾ, ਗੁਰਪ੍ਰਤਾਪ ਸਿੰਘ ਨੇ ਦੂਜਾ ਅਤੇ ਗਗਨਦੀਪ ਸਿੰਘ ਨੇ ਤੀਜਾ, ਜੂਨੀਅਰ ਗਰੁੱਪ ਵਿਚ ਅਵੀਨੂਰਪ੍ਰੀਤ ਸਿੰਘ ਨੇ ਪਹਿਲਾ, ਸੁਖਪ੍ਰੀਤ ਸਿੰਘ ਨੇ ਦੂਜਾ ਅਤੇ ਭਰਤਇੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ਸੀਨੀਅਰ ਗਰੁੱਪ ਵਿੱਚ ਤੇਜਸ ਕੌਰ ਨੇ ਪਹਿਲਾ, ਗੁਰਪ੍ਰਤਾਪ ਸਿੰਘ ਨੇ ਦੂਜਾ ਤੇ ਅਮਨਪ੍ਰੀਤ ਕੌਰ ਨੇ ਤੀਜਾ, ਜੂਨੀਅਰ ਗਰੁੱਪ ’ਚ ਇਸ਼ਮੀਤ ਕੌਰ ਨੇ ਪਹਿਲਾ, ਹਰਗੁਣ ਕੌਰ ਨੇ ਦੂਜਾ ਤੇ ਹਰਲੀਨ ਕੌਰ ਨੇ ਤੀਜਾ, ਦੁਮਾਲਾ ਸਜਾਉਣ ’ਚ ਪ੍ਰਭਜੋਤ ਸਿੰਘ ਨੇ ਪਹਿਲਾ, ਅਨਮੋਲਦੀਪ ਸਿੰਘ ਨੇ ਦੂਜਾ ਅਤੇ ਦਲਜੀਤ ਸਿੰਘ ਨੇ ਤੀਜਾ, ਲੜਕੀਆਂ ’ਚ ਬਾਜ ਕੌਰ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਜਾ ਤੇ ਬਲਰਾਜ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਨਗਦ ਇਨਾਮ ਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement