ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਹਿਸੀਲ ਕੰਪਲੈਕਸ: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਵਕੀਲਾਂ ਵੱਲੋਂ ਹੜਤਾਲ

09:18 AM Aug 05, 2024 IST

ਪੱਤਰ ਪ੍ਰੇਰਕ
ਅਬੋਹਰ, 4 ਅਗਸਤ
ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਤਹਿਸੀਲ ਕੰਪਲੈਕਸ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਇਥੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਬੋਰਡ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਵਕੀਲਾਂ ਅਤੇ ਆਮ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਇਸ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਸਿੱਧੂ, ਸਕੱਤਰ ਗੌਰੀ ਸ਼ੰਕਰ ਮਕੜ, ਸੰਯੁਕਤ ਸਕੱਤਰ ਦਿਨੇਸ਼ ਰਾਜੌਰਾ, ਕੈਸ਼ੀਅਰ ਰਜਿੰਦਰ ਕਾਂਟੀਵਾਲ ਅੱਜ ਹੜਤਾਲ ’ਤੇ ਚਲੇ ਗਏ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਰ.ਐਸ. ਫੋਰ, ਜੈ ਦਿਆਲ ਕਾਂਟੀਵਾਲ, ਬੀ.ਐਸ. ਹੇਅਰ, ਨਵੀਨ ਵਾਟਸ, ਜਸਵੀਰ ਸਿੰਘ ਜੰਮੂ, ਰਾਕੇਸ਼ ਭਠੇਜਾ, ਪ੍ਰਵੀਨ ਧੰਜੂ, ਮਨਜੀਤ ਜਸੂਜਾ, ਹਰਜਿੰਦਰ ਸਿੰਘ ਉਰਫ਼ ਰਾਣਾ, ਰਾਹਤ ਸਿਡਾਨਾ, ਸੰਜੋਤ ਸਿੰਘ, ਰਾਹੁਲ ਛਾਬੜਾ, ਅਤਿੰਦਰਪਾਲ, ਜਸਕਰਨ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸੇਖੋਂ, ਪ੍ਰਕਾਸ਼ ਸਿੰਘ ਬਰਾੜ, ਗੁਰਸੇਵਕ ਸਿੰਘ, ਸੁਰਿੰਦਰ ਸਿੰਘ ਜੰਮੂ, ਧਰਮਿੰਦਰ ਬਰਾੜ, ਮਨਦੀਪ ਸਿੰਘ, ਲਖਬੀਰ ਸਿੰਘ, ਰਵੀ ਕੱਡਵਾਸਰਾ, ਸੁਰੀਨ ਕੱਡਵਾਸਰਾ, ਨਵੀਨ ਪੂਨੀਆ, ਐਡਵੋਕੇਟ ਹਰਪ੍ਰੀਤ ਸਿੰਘ, ਵਿਨੋਦ ਕੁਮਾਰ ਬੇਰੀ ਆਦਿ ਹਾਜ਼ਰ ਸਨ।

Advertisement

Advertisement