ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲਾਂ ਵਿੱਚ ਟੈਕਨੋਲੋਜੀ ਏਕੀਕਰਨ: ‘ਮੌਕੇ ਤੇ ਚੁਣੌਤੀਆਂ’ ਵਿਸ਼ੇ ’ਤੇ ਸੈਸ਼ਨ

06:44 AM Sep 07, 2024 IST
ਸ਼ਮ੍ਹਾਂ ਰੌਸ਼ਨ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਸਕੂਲਾਂ ਦੇ ਪ੍ਰਿੰਸੀਪਲ। -ਫੋਟੋ: ਵਿਸ਼ਾਲ ਕੁਮਾਰ

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਸਤੰਬਰ -
ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਦੇ ਪ੍ਰਮੁੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੇ ਅੱਜ ਪ੍ਰਿੰਸੀਪਲਾਂ ਦੀ ਮੀਟਿੰਗ ਦੇ ਸਾਲਾਨਾ ਐਡੀਸ਼ਨ ਵਿੱਚ ਸ਼ਿਰਕਤ ਕੀਤੀ। ਇਸ ਸਾਲ ਦਿਲਚਸਪੀ ਦਾ ਵਿਸ਼ਾ ਸੀ ‘ਸਕੂਲਾਂ ਵਿੱਚ ਟੈਕਨੋਲੋਜੀ ਏਕੀਕਰਨ: ਮੌਕੇ ਤੇ ਚੁਣੌਤੀਆਂ’। ‘ਦਿ ਟ੍ਰਿਬਿਊਨ’ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਇੱਥੇ ਇਕ ਹੋਟਲ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ।
ਸੈਸ਼ਨ ਦੇ ਮੁੱਖ ਬੁਲਾਰੇ ਆਦੀ ਗਰਗ ਇੱਕ ਪ੍ਰੇਰਕ ਬੁਲਾਰੇ ਅਤੇ ਕਰੀਅਰ ਕਾਊਂਸਲਰ ਹਨ ਜੋ ਕਿ ਪਿਛਲੇ ਅੱਠ ਸਾਲਾਂ ਤੋਂ ਸਿੱਖਿਆ ਉਦਯੋਗ ਵਿੱਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਮਤਲਬ ਕ੍ਰਾਂਤੀ ਨਹੀਂ ਹੈ, ਇਸ ਦਾ ਮਤਲਬ ਕਰਮਚਾਰੀਆਂ ਨੂੰ ਬਦਲਣ ਦੀ ਇੱਛਾ ਹੈ। ਸਿੱਖਿਆ ਵਿੱਚ ਟੈਕਨੋਲੋਜੀ ਏਕੀਕਰਨ ਨੂੰ ਸਿਰਫ਼ ਕਲਾਸਰੂਮਾਂ ਵਿੱਚ ਹੀ ਨਹੀਂ, ਸਗੋਂ ਸਕੂਲ ਪ੍ਰਬੰਧਨ ਦੇ ਰੂਪ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਸਕੂਲ ਦੇ ਸਾਰੇ ਕਰਮਚਾਰੀਆਂ ਨੂੰ ਕੁਸ਼ਲਤਾ ਨਾਲ ਕੰਮ ਕਰਨ ਲਈ ਬਦਲਿਆ ਅਤੇ ਅੱਪਗ੍ਰੇਡ ਕੀਤਾ ਜਾਂਦਾ ਹੈ।
ਚਿਤਕਾਰਾ ਯੂਨੀਵਰਸਿਟੀ ਦੀ ਡਾਇਰੈਕਟਰ ਪ੍ਰੀਤੀ ਚੌਧਰੀ ਨੇ ਵੀ ਸਕੂਲ ਦੇ ਨਾਲ-ਨਾਲ ਉੱਚ ਸਿੱਖਿਆ ਵਿੱਚ ਟੈਕਨੋਲੋਜੀ ਏਕੀਕਰਨ ਲਈ ਸੰਪੂਰਨ ਪਹੁੰਚ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਚੰਗੀ ਤਰ੍ਹਾਂ ਨਾਲ ਲੈਸ ਤਕਨੀਕੀ-ਸੰਚਾਲਿਤ ਸਿਖਲਾਈ ਸਾਧਨਾਂ ਵਾਲੇ ਕਲਾਸਰੂਮ ਉਦੋਂ ਹੀ ਕੰਮ ਕਰਨਗੇ ਜਦੋਂ ਵਿਦਿਆਰਥੀ ਇੱਕ ਸਿਹਤਮੰਦ, ਸੰਪੂਰਨ ਪ੍ਰਕਿਰਿਆ ਰਾਹੀਂ ਪ੍ਰਸਾਰਿਤ ਜਾਣਕਾਰੀ ਨੂੰ ਜਜ਼ਬ ਕਰਨ ਦੇ ਯੋਗ ਹੋਣਗੇ। ਇਸ ਲਈ ਅਸੀਂ ਆਪਣੇ ਵਿਦਿਆਰਥੀਆਂ ਦੀ ਖੁਸ਼ੀ `ਤੇ ਜ਼ੋਰ ਦਿੰਦੇ ਹਾਂ ਅਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਨੂੰ ਗਿਆਨ ਅਤੇ ਹੁਨਰ ਨਾਲ ਲੈਸ ਕਰਦੇ ਹਾਂ।’’
ਸ੍ਰੀ ਰਾਮ ਆਸ਼ਰਮ ਸਕੂਲ ਦੀ ਪ੍ਰਿੰਸੀਪਲ ਡਾ. ਵਿਨੋਦਿਤਾ ਸਾਂਖਯਾਨ ਨੇ ਕਿਹਾ ਕਿ ਸਕੂਲਾਂ ਨੂੰ ਵਿਦਿਆਰਥੀਆਂ, ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਨਿਗਰਾਨੀ ਅਤੇ ਲੋੜ-ਅਧਾਰਿਤ ਵਾਤਾਵਰਨ ਅਧੀਨ ਟੈਕਨੋਲੋਜੀ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਕੈਪਟਨ ਹਰਜਿੰਦਰ ਸਿੰਘ ਕੈਪਟਨ ਸਕੂਲ ਫਤਹਿਗੜ੍ਹ ਚੂੜੀਆਂ ਅੰਮ੍ਰਿਤਸਰ ਨੇ ਕਿਹਾ ਕਿ ਸਕੂਲਾਂ ਵਿੱਚ ਟੈਕਨੋਲੋਜੀ ਏਕੀਕਰਨ ਅਟੱਲ ਹੈ ਅਤੇ ਇਸ ਨੂੰ ਲੋੜ ਅਧਾਰਿਤ ਅਤੇ ਨਿਰੰਤਰ ਅਪਗ੍ਰੇਡੇਸ਼ਨ ਰਾਹੀਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

Advertisement

Advertisement