ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਾਜ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਚੁਣੌਤੀਆਂ ਵੀ ਪੈਦਾ ਕਰ ਰਿਹੈ ਤਕਨੀਕੀ ਵਿਕਾਸ: ਮੁਰਮੂ

06:58 AM Jul 10, 2024 IST

ਭੁਬਨੇਸ਼ਵਰ, 9 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਨਵੇਂ ਤਕਨੀਕੀ ਵਿਕਾਸ ਸਮਾਜ ਨੂੰ ਸਮਰੱਥਾਵਾਂ ਮੁਹੱਈਆ ਕਰਵਾ ਰਹੇ ਹਨ ਪਰ ਨਾਲ ਹੀ ਇਹ ਮਨੁੱਖਤਾ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ।
ਮੁਰਮੂ ਇੱਥੇ ਕੌਮੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ (ਐੱਨਆਈਐੱਸਈਆਰ) ਦੇ 13ਵੇਂ ਡਿਗਰੀ ਵੰਡ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅੱਜ ਵਿਗਿਆਨ ਤੇ ਤਕਨੀਕ ਦੇ ਖੇਤਰ ’ਚ ਬਹੁਤ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਹਨ। ਵਿਗਿਆਨ ਦੇ ‘ਵਰ’ ਦੇ ਨਾਲ ਇਸ ਦੇ ‘ਸਰਾਪ’ (ਚੰਗੇ ਦਾ ਨਾਲ-ਨਾਲ ਮਾੜੇ ਪੱਖ) ਦਾ ਵੀ ਖ਼ਤਰਾ ਰਹਿੰਦਾ ਹੈ। ਇਸ ਤਰ੍ਹਾਂ ਨਵੇਂ ਤਕਨੀਕੀ ਵਿਕਾਸ ਮਨੁੱਖੀ ਸਮਾਜ ਨੂੰ ਸਮਰੱਥਾਵਾਂ ਮੁਹੱਈਆ ਕਰਵਾ ਰਹੇ ਹਨ ਪਰ ਇਸ ਨਾਲ ਹੀ ਉਹ ਮਨੁੱਖਤਾ ਲਈ ਨਵੀਂਆਂ ਚੁਣੌਤੀਆਂ ਵੀ ਪੈਦਾ ਕਰ ਰਹੇ ਹਨ।’’
ਜੀਨ ਐਡਿਟਿੰਗ ਨੂੰ ਸੁਖਾਲਾ ਬਣਾਉਣ ਵਾਲੀ ਸੀਆਰਆਈਐੱਸਪੀਆਰ-ਸੀਏਐੱਸ9 ਦੀ ਮਿਸਾਲ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ, ‘‘ਇਹ ਤਕਨੀਕ ਕਈ ਲਾਇਲਾਜ ਬਿਮਾਰੀਆਂ ਦੇ ਹੱਲ ਵੱਲ ਇੱਕ ਵੱਡਾ ਕਦਮ ਹੈ। ਹਾਲਾਂਕਿ ਇਸ ਤਕਨੀਕ ਦੀ ਵਰਤੋਂ ਨਾਲ ਨੈਤਿਕ ਤੇ ਸਮਾਜਿਕ ਮੁੱਦਿਆਂ ਸਬੰਧੀ ਕਈ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।’’ ਉਨ੍ਹਾਂ ਆਖਿਆ ਕਿ ਜੈਨਰੇਟਿਵ ਮਸਨੂਈ ਬੌਧਿਤਕਾ (ਏਆਈ) ਦੇ ਖੇਤਰ ’ਚ ਵਿਕਾਸ ਕਾਰਨ ਡੀਪਫੇਕ ਦੀ ਸਮੱਸਿਆ ਅਤੇ ਕਈ ਰੈਗੂਲੇਟਰੀ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। -ਪੀਟੀਆਈ

Advertisement

Advertisement