ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੈਕਨੀਕਲ ਕਾਮਿਆਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ

07:11 AM Jul 02, 2024 IST
ਪਾਵਰਕੌਮ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਰਮਚਾਰੀ। -ਫੋਟੋ: ਜੱਸ

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 1 ਜੁਲਾਈ
ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਫ਼ਰੀਦਕੋਟ ਦੀ ਮੀਟਿੰਗ ਗੱਬਰ ਸਿੰਘ ਸਰਕਲ ਪ੍ਰਧਾਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਟੈਕਨੀਕਲ ਕਾਮਿਆਂ ਨੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਫੀਲਡ ਸਟਾਫ ਵਿੱਚੋਂ ਸਹਾਇਕ ਲਾਈਨਮੈਨ ਅਤੇ ਲਾਈਨਮੈਨ ਕਰਮਚਾਰੀਆਂ ਨੂੰ ਗਰਿੱਡਾਂ ਅੰਦਰ ਤਾਇਨਾਤ ਕਰਨ ਦੀ ਨਿਖੇਧੀ ਕੀਤੀ। ਇਸ ਮੌਕੇ ਕਰਮਚਾਰੀ ਗੱਬਰ ਸਿੰਘ, ਹਰਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਕਿਹਾ ਕਿ ਗਰਿੱਡਾਂ ਅੰਦਰ ਪਿਛਲੇ 10 ਤੋਂ 12 ਸਾਲਾਂ ਤੋਂ ਤਾਇਨਾਤ ਆਰ.ਟੀ.ਐੱਮ ਕਰਮਚਾਰੀਆਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ ਜਦੋਂਕਿ ਆਰ ਟੀ ਐੱਮ ਕਰਮਚਾਰੀਆਂ ਨੂੰ ਗਰਿੱਡ ਸਬ-ਸਟੇਸ਼ਨਾਂ ਉੱਪਰ ਕੰਮ ਕਰਨ ਦਾ ਲੰਮਾ ਤਜਰਬਾ ਹੈ।
ਉਨ੍ਹਾਂ ਕਿਹਾ ਕਿ ਟੈਕਨੀਕਲ ਸਟਾਫ ਮਨਜੂਰਸ਼ੁਦਾ ਅਸਾਮੀਆਂ ਤੋਂ ਲਗਭਗ 70 ਫ਼ੀਸਦੀ ਘੱਟ ਹੈ ਜਿਸ ਕਾਰਨ ਸਪਲਾਈ ਚਾਲੂ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਅੰਦਰ ਫਰੀਦਕੋਟ ਸਰਕਲ ਅੰਦਰ ਗੁਰਦੀਪ ਸਿੰਘ ਸਹਾਇਕ ਲਾਈਨਮੈਨ ਇਸ ਸਿਸਟਮ ਦੀ ਭੇਟ ਚੜ੍ਹਨ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਚੁੱਕਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਗੁਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਇੱਕ ਕਰੋੜ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਆਰ.ਟੀ.ਐਮ ਕੈਟਾਗਿਰੀ ਦਾ ਪਰਮੋਸ਼ਨ ਕੋਟਾ 33 ਤੋਂ 67 ਫ਼ੀਸਦੀ ਕੀਤਾ ਜਾਵੇ, ਸਾਰੀਆਂ ਖਾਲੀ ਪੋਸਟਾਂ ਵਨ-ਟਾਈਮ ਪਾਲਿਸੀ ਅਧੀਨ ਭਰੀਆਂ ਜਾਣ, ਗਰਿੱਡਾਂ ਤੋਂ ਆਰ.ਟੀ.ਐੱਮ. ਅਤੇ ਜੇ.ਈ. ਸਬ-ਸਟੇਸ਼ਨ ਦੀ ਖਤਮ ਕੀਤੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ ਅਤੇ ਐੱਸਐੱਸਏ ਤੋਂ ਜੇ.ਈ ਸਬ-ਸਟੇਸ਼ਨ ਦੀ ਤਰੱਕੀ ਕੀਤੀ ਜਾਵੇ। ਇਸ ਦੌਰਾਨ ਰੋਸ ਰੈਲੀ ਨੂੰ ਗੁਰਪ੍ਰੀਤ ਸਿੰਘ, ਕੇਸਰ ਸਿੰਘ, ਜਸਪਾਲ ਸਿੰਘ, ਨਰਿੰਦਰਜੀਤ ਸਿੰਘ, ਰਣਜੀਤ ਸਿੰਘ ਨੰਗਲ, ਗੁਰਪਿਆਰ ਸਿੰਘ, ਗੁਰਮੀਤ ਸਿੰਘ ਤੇ ਮਨਜੋਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement