ਨੈਵੀਗੇਸ਼ਨ ਸੈਟੇਲਾਈਟ ਵਿੱਚ ਤਕਨੀਕੀ ਖ਼ਰਾਬੀ
06:08 AM Feb 04, 2025 IST
Advertisement
ਨਵੀਂ ਦਿੱਲੀ, 3 ਫਰਵਰੀ
ਇਸਰੋ ਦੇ ਐੱਨਵੀਐੱਸ-02 ਨੈਵੀਗੇਸ਼ਨ ਸੈਟੇਲਾਈਟ ਨੂੰ ਜੀਓਸਿੰਕ੍ਰੋਨਸ ਟਰਾਂਸਫਰ ਔਰਬਿਟ (ਜੀਟੀਓ) ਵਿੱਚ ਸਫ਼ਲਤਾਪੂਰਵਕ ਛੱਡੇ ਜਾਣ ਤੋਂ ਬਾਅਦ ਇੱਕ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਹੈ। ਐੱਨਵੀਐੱਸ-02 ਨੈਵੀਗੇਸ਼ਨ ਸੈਟੇਲਾਈਟ ਨੇ 29 ਜਨਵਰੀ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਜੀਐੱਸਐੱਲਵੀ ਰਾਕੇਟ ਰਾਹੀਂ ਉਡਾਣ ਭਰੀ ਸੀ। ਇਹ ਸ੍ਰੀਹਰੀਕੋਟਾ ਤੋਂ 100ਵਾਂ ਲਾਂਚ ਸੀ ਅਤੇ ਜੀਐੱਸਐੱਲਵੀ ਦਾ 17ਵਾਂ ਲਾਂਚ ਸੀ। ਲਾਂਚ ਸਫ਼ਲ ਰਿਹਾ ਸੀ ਅਤੇ ਸੈਟੇਲਾਈਟ ਨੂੰ ਨਿਰਧਾਰਤ ਪੰਧ ’ਤੇ ਸਫਲਤਾਪੂਰਵਕ ਭੇਜਿਆ ਗਿਆ। ਇਸਰੋ ਨੇ ਕਿਹਾ ਸੀ, ‘‘ਲਾਂਚ ਸਾਰੇ ਮਿਆਰਾਂ ’ਤੇ ਖਰਾ ਉਤਰਿਆ।’’ ਇਸਰੋ ਨੇ ਕਿਹਾ, ‘‘ਸੈਟੇਲਾਈਟ ’ਤੇ ਲਗਾਏ ਗਏ ਸੋਲਰ ਪੈਨਲਾਂ ਤੋਂ ਬਿਜਲੀ ਉਤਪਾਦਨ ਵੀ ਸ਼ੁਰੂ ਹੋ ਗਿਆ ਸੀ। ਜ਼ਮੀਨੀ ਸਟੇਸ਼ਨ ਨਾਲ ਉਸ ਦਾ ਸੰਚਾਰ ਵੀ ਸਥਾਪਤ ਹੋ ਗਿਆ ਸੀ ਪਰ ਪੰਧ ’ਤੇ ਪਾਉਣ ਦੌਰਾਨ ਉਸ ਵਿੱਚ ਤਕਨੀਕੀ ਖਰਾਬੀ ਆ ਗਈ।’’ -ਆਈਏਐੱਨਐੱਸ
Advertisement
Advertisement
Advertisement